ਖਾਣ ਦੇ ਤੁਰੰਤ ਬਾਅਦ ਨਹਾਉਣ ਤੋਂ ਕਿਉਂ ਕੀਤਾ ਜਾਂਦਾ ਹੈ ਮਨਾ, ਕੀ ਇਸ ਵਜ੍ਹਾ ਨਾਲ ਢਿੱਡ ਉੱਤੇ ਪੈਂਦਾ ਹੈ ਕੋਈ ਮਾੜਾ ਅਸਰ

ਸਾਡੇ ਘਰਾਂ ਦੇ ਵੱਡੇ ਬਜ਼ੁਰਗ ਅਕਸਰ ਹੀ ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਮਨਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਨਹਾਉਣ ਨਾਲ ਢਿੱਡ ਵਿੱਚ ਦਰਦ ਦੇ ਨਾਲ-ਨਾਲ ਪਾਚਣ ਪ੍ਰਣਾਲੀ ਸਬੰਧੀ ਦਿੱਕਤਾਂ ਹੋ ਜਾਂਦੀਆਂ ਹਨ…?

ਘਰ ਦੇ ਵੱਡੇ ਬਜ਼ੁਰਗ ਹਮੇਸ਼ਾ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਮਨਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਖਾਣ ਤੋਂ ਤੁਰੰਤ ਬਾਅਦ ਨਹਾਉਣ ਨਾਲ ਢਿੱਡ ਵਿੱਚ ਦਰਦ ਅਤੇ ਨਾਲ ਪਾਚਣ ਸਬੰਧੀ ਦਿੱਕਤਾਂ ਹੋ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਸੱਚ ਵਿੱਚ ਹੀ ਇਸ ਦੇ ਪਿੱਛੇ ਕੋਈ ਸੱਚਾਈ ਹੈ। ਓਨਲੀ ਮਾਈ ਹੈਲਥ ਵਿੱਚ ਛੱਪੀ ਖਬਰ ਦੇ ਮੁਤਾਬਕ ਤੁਸੀਂ ਬਿਨਾਂ ਡਰੇ ਆਰਾਮ ਨਾਲ ਖਾਣ ਦੇ ਤੁਰੰਤ ਬਾਅਦ ਨਹਾ ਸਕਦੇ ਹੋ। ਇਸ ਤੋਂ ਤੁਹਾਨੂੰ ਢਿੱਡ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੋਵੋਗੇ।

ਖਾਣ ਤੋਂ ਬਾਅਦ ਨਹਾਉਣਾ ਕਿਉਂ ਮੰਨਿਆ ਜਾਂਦਾ ਹੈ ਖਤਰ-ਨਾਕ

ਤੁਸੀਂ ਕਿਸੇ ਵੀ ਤਰ੍ਹਾਂ ਨਹਾ ਸਕਦੇ ਹੋ। ਬਾਲਟੀ ਵਿੱਚ ਪਾਣੀ ਭਰਕੇ, ਸ਼ਾਵਰ ਜਾਂ ਬਾਥਟਬ ਦੀ ਵਰਤੋ ਕਰਕੇ, ਸਾਰੇ ਤਰ੍ਹਾਂ ਨਾਲ ਸੇਫ ਹੈ। ਲੇਕਿਨ ਜੇਕਰ ਤੁਹਾਡੀ ਤਬੀਅਤ ਪਹਿਲਾਂ ਤੋਂ ਖ਼ਰਾਬ ਹੈ ਤਾਂ ਲਾਜਮੀ ਹੈ ਕਿ ਇਹ ਹੋਰ ਖ਼ਰਾਬ ਹੋ ਸਕਦੀ ਹੈ। ਖਾਣਾ ਖਾਣ ਤੋਂ ਬਾਅਦ ਅਕਸਰ ਬਦਹਜਮੀ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਹਾਂ ਇੱਕ ਚੀਜ ਦਾ ਧਿਆਨ ਰੱਖੋ ਕਿ ਖਾਣਾ ਖਾਣ ਦੇ ਬਾਅਦ ਗਰਮ ਪਾਣੀ ਨਾਲ ਨਾ ਨਹਾਓ। ਉਥੇ ਹੀ ਖਾਣ ਤੋਂ ਬਾਅਦ ਸਵੀਮਿੰਗ ਬਿਲਕੁੱਲ ਵੀ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਦੀ ਐਕਟੀਵਿਟੀ ਕਰਨ ਨਾਲ ਤੁਹਾਡਾ ਹਾਜਮਾ ਖ਼ਰਾਬ ਹੋ ਸਕਦਾ ਹੈ। ਖਾਣਾ ਖਾਣ ਤੋਂ ਬਾਅਦ ਨਹਾਉਣ ਨਾਲ ਬਲਡ ਸਰਕੁਲੇਸ਼ਨ ਖ਼ਰਾਬ ਹੋ ਜਾਂਦਾ ਹੈ। ਸਿਰਫ ਇੰਨਾ ਹੀ ਨਹੀਂ ਪਾਂਚਨ ਤੰਤਰ ਵਿੱਚ ਬਲੱਡ ਦੀ ਕਮੀ ਹੋ ਸਕਦੀ ਹੈ। ਜਿਸ ਦੀ ਵਜ੍ਹਾ ਨਾਲ ਬਦਹਜ਼ਮੀ, ਢਿੱਡ ਵਿੱਚ ਦਰਦ, ਭਾਰਾਪਨ ਹੋਰ ਵੀ ਦੂਜੇ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ।

ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਨਾਲ ਹੁੰਦੀ ਹੈ ਇਹ ਪ੍ਰਤੀਕ੍ਰਿਆ

ਨਹਾਉਣ ਨਾਲ ਹਾਈਪਰਥਰਮਿਕ ਪ੍ਰਤੀਕ੍ਰਿਆ ਹੁੰਦੀ ਹੈ। ਜੋ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਇੱਕ ਜਾਂ ਦੋ ਡਿਗਰੀ ਤੱਕ ਵਧਾ ਦਿੰਦੀ ਹੈ ਅਤੇ ਸਰੀਰ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਇਹ ਨਾ ਕੇਵਲ ਬਲੱਡ ਸੰਚਾਰ ਵਿੱਚ ਸੁਧਾਰ ਕਰਦਾ ਹੈ ਸਗੋਂ ਇੰਮਿਊਨ ਸਿਸਟਮ ਨੂੰ ਵੀ ਮਜਬੂਤ ਕਰਦਾ ਹੈ। ਸਰੀਰ ਵਿਚੋਂ ਜਹਿਰੀਲੇ ਜਾਂ ਕਹਿ ਲਵੋ ਗੰਦਗੀ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ। ਹਾਲਾਂਕਿ, ਖਾਣ ਤੋਂ ਬਾਅਦ ਤੁਹਾਡੇ ਸਰੀਰ ਦਾ ਤਾਪਮਾਨ ਪਹਿਲਾਂ ਤੋਂ ਵਧਿਆ ਹੋਇਆ ਹੁੰਦਾ ਹੈ। ਜਿਸ ਕਾਰਨ ਪਾਚਨ ਪ੍ਰਣਾਲੀ ਵਿੱਚ ਖੂਨ ਦਾ ਸੰਚਾਰ ਵੱਧ ਜਾਂਦਾ ਹੈ। ਲਾਜਿਕ (ਤਰਕ) ਇਹ ਹੈ ਕਿ ਖਾਣ ਤੋਂ ਬਾਅਦ ਨਹਾਉਣ ਨਾਲ ਤੁਹਾਡਾ ਸਰੀਰ ਕਨਫਿਊਜ ਹੋ ਸਕਦਾ ਹੈ ਅਤੇ ਪਾਚਣ ਤੰਤਰ ਵਿੱਚ ਬਲੱਡ ਸੰਚਾਰ ਵਧਣ ਦੀ ਬਜਾਏ ਦੂਜੇ ਅੰਗਾਂ ਵਿੱਚ ਚਲਾ ਜਾਂਦਾ ਹੈ। ਜਿਸ ਦੇ ਨਾਲ ਪਾਚਣ ਪਰਿਕ੍ਰੀਆ ਵਿਚ ਵਿਘਨ ਪੈਂਦਾ ਹੈ।

ਖਾਣ ਤੋਂ ਤੁਰੰਤ ਬਾਅਦ ਠੰਡੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ

ਠੰਡਾ ਪਾਣੀ ਨਾਲ ਨਹਾਉਣ ਨਾਲ ਸਰੀਰ ਦਾ ਤਾਪਮਾਨ ਬਦਲ ਸਕਦਾ ਹੈ ਅਤੇ ਖੂਨ ਦੀਆਂ ਨਾੜੀਆਂ ਸੰਕੁਚਿਤ ਹੋ ਸਕਦੀਆਂ ਹਨ। ਜਿਸ ਦੇ ਕਾਰਨ ਖੂਨ ਦੇ ਸਹੀ ਸੰਚਾਰ ਵਿਚ ਵਿਘਨ ਪੈ ਸਕਦਾ ਹੈ। ਦੂਜੇ ਪਾਸੇ ਗਰਮ ਇਸਨਾਨ ਖੂਨ ਦੀਆਂ ਨਾੜੀਆਂ ਦੇ ਫੈਲਣ ਅਤੇ ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ ਦੀ ਧੜਕਣ ਅਤੇ ਚੱਕਰ ਆਉਣ ਦਾ ਕਾਰਨ ਬਣ ਸਕਦਾ ਹੈ। ਇਸ ਲਈ, ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਚਾਹੇ ਪਾਣੀ ਦਾ ਤਾਪਮਾਨ ਕੁੱਝ ਵੀ ਹੋਵੇ।

ਖਾਣ ਤੋਂ ਕਿੰਨੇ ਘੰਟੇ ਦੇ ਬਾਅਦ ਨਹਾਉਣਾ ਚਾਹੀਦਾ ਹੈ

ਖਾਣਾ ਖਾਣ ਤੋਂ ਲੱਗਭੱਗ ਇੱਕ ਘੰਟੇ ਬਾਅਦ ਹੀ ਨਹਾਉਣਾ ਚਾਹੀਦਾ ਹੈ। ਸਰੀਰ ਨੂੰ ਉਚਿਤ ਪਾਚਣ ਲਈ ਤੁਹਾਡੇ ਢਿੱਡ ਵਿੱਚ ਊਰਜਾ ਅਤੇ ਮਜਬੂਤ ਖੂਨ ਦੇ ਪ੍ਰਵਾਹ ਦੀ ਲੋੜ ਹੁੰਦੀ ਹੈ। ਨਹਾਉਣ ਨਾਲ ਇਸ ਪ੍ਰਕ੍ਰਿਆ ਵਿੱਚ ਵਿਘਨ ਪੈ ਸਕਦਾ ਹੈ ਕਿਉਂਕਿ ਸਰੀਰ ਤਾਪਮਾਨ ਨੂੰ ਨਿਯਮਤ ਕਰਨ ਲਈ ਤੁਹਾਡੇ ਅੰਗਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਮੋੜ ਦਿੰਦਾ ਹੈ।

Disclaimer: ਇਸ ਆਰਟਿਕਲ ਦੇ ਵਿੱਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਉੱਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਬੰਧਤ ਮਾਹਰਾਂ ਦੀ ਸਲਾਹ ਜਰੂਰ ਲਵੋ।

Leave a Comment