ਮਿੱਟੀ ਆਪ ਔਰ ਮੈਂ! ਇਸ ਇੰਜੀਨੀਅਰ ਦੇ ਬਣਾਏ ਬਰਤਨਾਂ ਵਿੱਚ ਕੀ ਹੈ ਖਾਸ.? ਹੋ ਰਿਹਾ ਹੈ ਲੱਖਾਂ ਦਾ ਬਿਜਨਸ

ਪੇਸ਼ੇ ਤੋਂ ਇੰਜੀਨੀਅਰ, ਹਰਿਆਣੇ ਦੇ ਰਹਿਣ ਵਾਲੇ 28 ਸਾਲ ਦੇ ਨੀਰਜ ਸ਼ਰਮਾ ਪਿਛਲੇ ਦੋ ਸਾਲਾਂ ਤੋਂ ‘ਮਿੱਟੀ, ਆਪ ਔਰ ਮੈਂ, ਦੇ ਨਾਮ ਨਾਲ ਆਪਣਾ ਬਿਜਨਸ ਕਰ ਰਹੇ ਹਨ। ਇਸ ਦੇ ਜਰੀਏ ਉਹ ਆਪਣੇ ਪਿੰਡ ਦੇ ਘੁਮਿਆਰਾਂ ਨੂੰ ਰੋਜਗਾਰ ਦੇਣ ਦੇ ਨਾਲ ਆਮ ਲੋਕਾਂ ਤੱਕ ਕੈਮਿਕਲ ਫਰੀ ਮਿੱਟੀ ਦੇ ਬਰਤਨ ਪਹੁੰਚਾ ਰਹੇ ਹਨ।

ਪਲਾਸਟਿਕ ਦੀਆਂ ਬੋਤਲਾਂ ਅਤੇ ਨਾਨ ਸਟਿਕ ਭਾਡਿਆਂ ਤੋਂ ਹੁੰਦੇ ਨੁਕ਼ਸਾਨ ਨੂੰ ਜਾਨਣ ਤੋਂ ਬਾਅਦ ਬਾਜ਼ਾਰ ਵਿੱਚ ਮਿੱਟੀ ਦੇ ਬਣੇ ਬਰਤਨ, ਕੁਕਵੇਅਰ ਅਤੇ ਬੋਤਲਾਂ ਵਰਗੀਆਂ ਚੀਜਾਂ ਕਾਫ਼ੀ ਵਿਕਣ ਲੱਗੀਆਂ ਹਨ। ਅਸੀਂ ਸਾਰੇ ਇਨ੍ਹਾਂ ਨੂੰ ਆਪਣੀ ਸਿਹਤ ਲਈ ਫਾਇਦੇਮੰਦ ਮੰਨ ਕੇ ਖ਼ਰੀਦਦੇ ਹਾਂ ਅਤੇ ਇਸਤੇਮਾਲ ਵੀ ਕਰਦੇ ਹਾਂ। ਲੇਕਿਨ ਜਦੋਂ ਤੁਹਾਨੂੰ ਪਤਾ ਚਲੇ ਕਿ ਇਹ ਮਿੱਟੀ ਦੇ ਬਰਤਨ ਤੁਹਾਡੇ ਨਾਰਮਲ ਪ੍ਰੋਡਕਟਸ ਤੋਂ ਵੀ ਜ਼ਿਆਦਾ ਖਤਰਨਾਕ ਹਨ ਤਾਂ ?

ਜੀ ਹਾਂ, ਬਾਜ਼ਾਰ ਵਿੱਚ ਮਿੱਟੀ ਦੇ ਭਾਂਡਿਆਂ ਦੀ ਮੰਗ ਜਿੰਨੀ ਵੱਧਦੀ ਜਾ ਰਹੀ ਹੈ, ਇਸ ਨੂੰ ਬਣਾਉਣ ਦਾ ਬਿਜਨਸ ਵੀ ਓਨਾ ਹੀ ਤੇਜੀ ਨਾਲ ਵੱਧ ਰਿਹਾ ਹੈ। ਲੇਕਿਨ ਦੇਸ਼ ਦੀਆਂ ਜਿਆਦਾਤਰ ਜਗ੍ਹਾਵਾਂ ਵਿੱਚ ਬਣ ਰਹੇ ਮਿੱਟੀ ਦੇ ਇਸ ਭਾਂਡਿਆਂ ਨੂੰ ਕੋਈ ਘੁਮਿਆਰ ਨਹੀਂ, ਸਗੋਂ ਮਸ਼ੀਨ ਤਿਆਰ ਕਰ ਰਹੀ ਹੈ।

ਡਾਈ ਮੋਲਡ ਅਤੇ ਕੈਮਿਕਲ ਕੋਟਿੰਗ ਦੇ ਨਾਲ ਕਾਫ਼ੀ ਫੈਂਸੀ (ਮਾਡਰਨ) ਮਿੱਟੀ ਦੇ ਬਰਤਨ ਤਿਆਰ ਕੀਤੇ ਜਾਂਦੇ ਹਨ। ਮਿੱਟੀ ਦੇ ਭਾਂਡਿਆਂ ਦੀ ਇਸ ਸਚਾਈ ਨੂੰ ਜਾਨਣ ਤੋਂ ਬਾਅਦ ਝੱਜਰ (ਹਰਿਆਣਾ) ਦੇ ਡਾਵਲਾ ਪਿੰਡ ਦੇ ਰਹਿਣ ਵਾਲੇ ਨੀਰਜ ਸ਼ਰਮਾ ਨੂੰ ‘ਮਿੱਟੀ, ਆਪ ਔਰ ਮੈਂ’ ਨਾਮ ਤੋਂ ਆਪਣਾ ਬਿਜਨਸ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ ਹੈ।

ਨੀਰਜ ਉਂਝ ਤਾਂ ਇੱਕ ਇੰਜੀਨੀਅਰ ਹਨ, ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੇ ਪਿੰਡ ਵਿੱਚ ਰਹਿ ਕੇ ਹੀ ਕੰਮ ਕਰ ਰਹੇ ਹਨ। ਉਹ ਕੈਮਿਕਲ ਅਤੇ ਡਾਈ ਮੋਲਡ ਤੋਂ ਬਿਨਾਂ, ਪੁਰਾਣੇ ਰਵਾਇਤੀ ਚੱਕ ਨਾਲ ਬਰਤਨ ਤਿਆਰ ਕਰਦੇ ਹਨ ਅਤੇ ਇਨ੍ਹਾਂ ਨੂੰ ਆਨਲਾਇਨ ਦੇਸ਼ਭਰ ਵਿੱਚ ਵੇਚ ਰਹੇ ਹਨ। ਆਪਣੇ ਪਿੰਡ ਦੇ ਦੋ ਘੁਮਿਆਰਾਂ ਦੇ ਨਾਲ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੁਆਤ ਕੀਤੀ ਸੀ। ਅੱਜ ਉਨ੍ਹਾਂ ਦੇ ਨਾਲ ਅੱਠ ਤੋਂ ਜਿਆਦਾ ਘੁਮਿਆਰ ਕੰਮ ਕਰ ਰਹੇ ਹਨ।

ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੇਟਰ ਇੰਡਿਆ” ਨਾਲ ਗੱਲ ਕਰਦੇ ਹੋਏ ਨੀਰਜ ਦੱਸਦੇ ਹਨ ਕਿ ਲੋਕਾਂ ਵਿੱਚ ਸਿਹਤ ਦੇ ਪ੍ਰਤੀ ਕਾਫ਼ੀ ਜਾਗਰੂਕਤਾ ਆ ਗਈ ਹੈ। ਇਸ ਲਈ ਉਹ ਠੀਕ ਅਤੇ ਗਲਤ ਦਾ ਫਰਕ ਸਮਝਣ ਲੱਗ ਪਏ ਹਨ। ਮੇਰੇ ਨਾਲ ਕੁੱਝ ਡਾਕਟਰ ਅਤੇ ਪੋਸ਼ਣ ਵਿਗਿਆਨੀ ਵੀ ਜੁਡ਼ੇ ਹੋਏ ਹਨ ਜੋ ਆਪਣੇ ਜਾਨਣ ਵਾਲਿਆਂ ਅਤੇ ਮਰੀਜਾਂ ਨੂੰ ਮਿੱਟੀ ਦੇ ਭਾਂਡਿਆਂ ਨੂੰ ਵਰਤਣ ਦੀ ਸਲਾਹ ਦਿੰਦੇ ਹਨ।

ਨੀਰਜ ਆਪਣੇ ਇਸ ਬਿਜਨਸ ਨਾਲ ਹਰ ਮਹੀਨੇ ਦੋ ਤੋਂ ਢਾਈ ਲੱਖ ਰੁਪਏ ਦਾ ਟਰਨਓਵਰ ਵੀ ਕਮਾ ਰਹੇ ਹਨ।

ਪਿੰਡ ਵਿੱਚ ਰਹਿਣ ਦੇ ਲਈ ਛੱਡੀ ਸ਼ਹਿਰ ਦੀ ਨੌਕਰੀ

ਨੀਰਜ ਦੇ ਪਿਤਾ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਸਨ ਅਤੇ ਨਾਲ ਹੀ ਉਨ੍ਹਾਂ ਦੀ ਜੱਦੀ ਖੇਤੀਬਾੜੀ ਵੀ ਸੀ। ਨੀਰਜ ਦਾ ਪੂਰਾ ਬਚਪਨ ਪਿੰਡ ਵਿੱਚ ਹੀ ਗੁਜ਼ਰਿਆ ਹੈ। ਬਾਅਦ ਵਿੱਚ ਉਨ੍ਹਾਂ ਨੇ ਸਾਲ 2016 ਵਿੱਚ ਰੋਹਤਕ ਤੋਂ ਇੰਜੀਨਿਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਅਤੇ ਨੌਕਰੀ ਕਰਨ ਦੇ ਲਈ ਗੁਡ਼ਗਾਂਵ ਚਲੇ ਗਏ।

ਨੀਰਜ ਦੱਸਦੇ ਹਨ ਕਿ ਮੈਨੂੰ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਨਾਲ ਜੁੜੀਆਂ ਦਿੱਕਤਾਂ ਹੁੰਦੀਆਂ ਸਨ। ਸਿਰਫ ਇੱਕ ਸਾਲ ਸ਼ਹਿਰ ਵਿੱਚ ਰਹਿ ਕੇ ਹੀ ਮੈਂ ਮਨ ਬਣਾ ਲਿਆ ਸੀ ਕਿ ਮੈਨੂੰ ਪਿੰਡ ਵਾਪਸ ਜਾਕੇ ਆਪਣਾ ਕੋਈ ਕੰਮ ਕਰਨਾ ਹੈ।

ਹਾਲਾਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦਾ ਇਹ ਫੈਸਲਾ ਗਲਤ ਲੱਗ ਰਿਹਾ ਸੀ। ਇਸ ਲਈ ਨੀਰਜ ਨੇ ਘਰ ਵਿਚ ਰਹਿ ਕੇ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ।

ਉਹ ਪਿੰਡ ਵਿੱਚ ਕਿਸੇ ਬਿਜਨਸ ਦੀ ਤਲਾਸ਼ ਵਿੱਚ ਵੀ ਸਨ। ਉਨ੍ਹਾਂ ਨੂੰ ਅੰਦਾਜਾ ਵੀ ਨਹੀਂ ਸੀ ਕਿ ਉਨ੍ਹਾਂ ਦੇ ਘਰ ਵਿੱਚ ਜਿਨ੍ਹਾਂ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਬਣ ਰਿਹਾ ਹੈ, ਇੱਕ ਦਿਨ ਉਹ ਉਨ੍ਹਾਂ ਦਾ ਹੀ ਬਿਜਨਸ ਕਰਨਗੇ।

ਪਿੰਡ ਵਿੱਚ ਰਹਿਕੇ ਹੀ ਮਿਲਿਆ ਬਿਜਨਸ ਤਾ ਆਈਡੀਆ

ਨੀਰਜ ਦੇ ਘਰ ਵਿੱਚ ਕਈ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ। ਕੁਝ ਜਲਦੀ ਟੁੱਟ ਜਾਂਦੇ ਅਤੇ ਕੁੱਝ ਲੰਬੇ ਸਮਾਂ ਤੱਕ ਚਲਦੇ ਰਹਿੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਬਰਤਨ ਜਰੂਰ ਕੋਈ ਕਾਰੀਗਰ ਬਣਾਉਂਦਾ ਹੋਵੇਗਾ ਅਤੇ ਇਨ੍ਹਾਂ ਨੂੰ ਬਣਾਉਣਾ ਕਾਫ਼ੀ ਮੁਸ਼ਕਲ ਕੰਮ ਹੋਵੇਗਾ। ਇਨ੍ਹਾਂ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਉਹ ਆਪਣੇ ਪਿੰਡ ਦੇ ਕੋਲ ਦੀ ਹੀ ਇੱਕ ਫੈਕਟਰੀ ਵਿੱਚ ਗਏ।

ਨੀਰਜ ਦੱਸਦੇ ਹਨ ਕਿ ਉਸ ਫੈਕਟਰੀ ਵਿੱਚ ਜਾਕੇ ਮੈਨੂੰ ਕਾਫ਼ੀ ਹੈਰਾਨੀ ਹੋਈ, ਮੈਂ ਦੇਖਿਆ ਕਿ ਇੱਥੇ ਤਾਂ ਨਾ ਕੋਈ ਘੁਮਿਆਰ ਹੈ ਅਤੇ ਨਹੀਂ ਕੋਈ ਚੱਕ ਹੈ। ਇੱਥੇ ਤਾਂ ਮੋਲਡ ਮਸ਼ੀਨ ਦੇ ਨਾਲ ਬੜੀ ਸੌਖੀ ਤਰ੍ਹਾਂ ਬਰਤਨ ਤਿਆਰ ਹੋ ਰਹੇ ਹਨ। ਇਸ ਲਈ ਮੈਂ ਵੀ ਇਹ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਸ਼ੁਰੁਆਤ ਵਿੱਚ ਨੀਰਜ ਵੀ ਮੋਲਡ ਅਤੇ ਡਾਈ ਨਾਲ ਬਰਤਨ ਬਣਾਉਣ ਲੱਗ ਗਏ। ਉਨ੍ਹਾਂ ਨੇ ਦੇਖਿਆ ਕਿ ਇਸ ਤਕਨੀਕ ਨਾਲ ਬਰਤਨ ਬਣਾਉਣ ਵਿੱਚ ਕਾਸਟਿਕ ਸੋਡਾ, ਸੋਡਾ ਸਿਲੀਕੇਟ ਜਿਵੇਂ ਕੈਮਿਕਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕੈਮੀਕਲ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ।

ਜਿਸ ਤੋਂ ਬਾਅਦ ਨੀਰਜ ਨੇ ਮੋਲਡ ਛੱਡ ਕੇ ਪਿੰਡ ਦੇ ਘੁਮਿਆਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ। ਮਸ਼ੀਨਾਂ ਦੇ ਆ ਜਾਣ ਤੋਂ ਬਾਅਦ ਇਨ੍ਹਾਂ ਘੁਮਿਆਰਾਂ ਦੇ ਕੋਲ ਜ਼ਿਆਦਾ ਕੰਮ ਨਹੀਂ ਸੀ। ਨੀਰਜ ਨੇ ਵੀ ਤੈਅ ਕਰ ਲਿਆ ਸੀ ਕਿ ਮਿੱਟੀ ਦੇ ਬਰਤਨ ਬੋਲ ਕੇ ਉਹ ਕੈਮੀਕਲ ਵਾਲੇ ਪ੍ਰੋਡਕਟਸ ਕਦੇ ਨਹੀਂ ਵੇਚਣਗੇ।

ਪਿੰਡ ਦੇ ਘੁਮਿਆਰਾਂ ਨੂੰ ਫਿਰ ਤੋਂ ਦਵਾਇਆ ਰੁਜ਼ਗਾਰ

ਉਨ੍ਹਾਂ ਨੇ ਦੋ ਘੁਮਿਆਰਾਂ ਦੀ ਮਦਦ ਨਾਲ ਆਪਣੇ ਪ੍ਰੋਡਕਟਸ ਨੂੰ ਆਨਲਾਇਨ ਵੇਚਣਾ ਸ਼ੁਰੂ ਕਰ ਦਿੱਤਾ। ਦੇਖਣ ਵਿੱਚ ਭਾਵੇਂ ਹੀ ਉਨ੍ਹਾਂ ਦੇ ਇਹ ਬਰਤਨ ਜ਼ਿਆਦਾ ਰੰਗੀਨ ਅਤੇ ਚਮਕੀਲੇ ਨਹੀਂ ਸਨ, ਪਰ ਗੁਣਵੱਤਾ ਵਿੱਚ ਸਭ ਤੋਂ ਚੰਗੇ ਸਨ। ਉਹ ਦੱਸਦੇ ਹਨ ਕਿ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ ਕੈਮਿਕਲ ਤੋਂ ਬਿਨਾਂ ਸਿਰਫ ਮਿੱਟੀ ਨਾਲ ਹੀ ਚੀਜਾਂ ਬਣ ਰਹੀਆਂ ਹਨ ਤਾਂ ਕਈ ਲੋਕ ਉਨ੍ਹਾਂ ਦੇ ਇਸ ਕੰਮ ਨੂੰ ਦੇਖਣ ਲਈ ਆਉਣ ਲੱਗ ਪਏ।

ਨੀਰਜ ਨੇ ਆਪਣੇ ਪ੍ਰੋਡਕਟਸ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਣ ਦੇ ਲਈ ਫੇਸਬੁਕ ਅਤੇ ਯੂਟਿਊਬ ਦੀ ਮਦਦ ਲਈ

ਨੀਰਜ ਨੇ ਦੱਸਿਆ ਕਿ ਪਹਿਲਾਂ ਮੈਂ Amazon ਉੱਤੇ ਆਪਣੇ ਪ੍ਰੋਡਕਟਸ ਵੇਚਣੇ ਸ਼ੁਰੂ ਕੀਤੇ ਸਨ, ਪਰ ਉੱਥੇ ਮੈਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਜਿਆਦਾਤਰ ਲੋਕ ਚਮਕਦਾਰ ਬਰਤਨ ਹੀ ਖ਼ਰੀਦਦੇ ਸਨ।

ਫਿਰ ਉਨ੍ਹਾਂ ਨੇ ਦਿੱਲੀ ਅਤੇ ਗੁਰੁਗਰਾਮ ਸਹਿਤ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਹੋਣ ਵਾਲੇ ਆਰਗੈਨਿਕ ਮੇਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਕੁਦਰਤੀ ਰੂਪ ਨਾਲ ਬਣੇ ਇਨ੍ਹਾਂ ਪ੍ਰੋਡਕਟਾਂ ਨੂੰ ਕਈ ਡਾਕਟਰ ਅਤੇ ਕੁਦਰਤੀ ਉਪਚਾਰ ਨਾਲ ਜੁਡ਼ੇ ਲੋਕ ਵੀ ਖੂਬ ਖ਼ਰੀਦਦੇ ਹਨ। ਕਈ ਲੋਕ ਸ਼ਹਿਰ ਤੋਂ ਸਿਰਫ ਉਨ੍ਹਾਂ ਦੇ ਮਿੱਟੀ ਦੇ ਬਰਤਨ ਲੈਣ ਲਈ ਆਉਂਦੇ ਹਨ। ਆਪਣੇ ਯੂਟਿਊਬ ਚੈਨਲ ‘ਮਿੱਟੀ, ਆਪ ਔਰ ਮੈਂ’ ਦੇ ਜਰੀਏ ਉਹ ਮਿੱਟੀ ਦੇ ਬਰਤਨਾਂ ਦੇ ਫਾਇਦੇ ਵੀ ਲੋਕਾਂ ਨੂੰ ਦੱਸਦੇ ਰਹਿੰਦੇ ਹਨ।

ਅੱਜ ਉਨ੍ਹਾਂ ਦੇ ਨਾਲ ਅੱਠ ਘੁਮਿਆਰ ਕੰਮ ਕਰ ਰਹੇ ਹਨ। ਇਨ੍ਹਾਂ ਘੁਮਿਆਰਾਂ ਨੇ ਸਮੇਂ ਦੇ ਨਾਲ ਆਪਣਾ ਰਿਵਾਇਤੀ ਕੰਮ ਛੱਡ ਦਿੱਤਾ ਸੀ, ਪਰ ਨੀਰਜ ਨੇ ਇੱਕ ਵਾਰ ਫਿਰ ਤੋਂ ਇਨ੍ਹਾਂ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਹੈ।

ਉਹ ਮਿੱਟੀ ਨੂੰ ਵੀ ਬਹੁਤ ਧਿਆਨ ਨਾਲ ਚੁਣਦੇ ਹਨ। ਬਰਤਨ ਬਣਾਉਣ ਦੇ ਲਈ ਉਹ ਖੇਤ ਦੀ ਮਿੱਟੀ ਦੀ ਵਰਤੋਂ ਨਹੀਂ ਕਰਦੇ। ਸਗੋਂ ਇਨ੍ਹਾਂ ਭਾਡਿਆਂ ਨੂੰ ਬਣਾਉਣ ਲਈ ਉਹ ਰਾਜਸਥਾਨ ਅਤੇ ਹਰਿਆਣੇ ਦੇ ਪਹਾੜਾਂ ਦੀ ਮਿੱਟੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਆਦਾਤਰ ਖੇਤਾਂ ਵਿੱਚ ਖਤਰਨਾਕ ਫਰਟੀਲਾਇਜਰ ਇਸਤੇਮਾਲ ਹੁੰਦੇ ਹਨ। ਇਸ ਲਈ ਜਿੱਥੇ ਪਹਿਲਾਂ ਖੇਤੀ ਕੀਤੀ ਜਾਂਦੀ ਸੀ ਅਸੀਂ ਉਸ ਤਰ੍ਹਾਂ ਦੀ ਮਿੱਟੀ ਦਾ ਇਸਤੇਮਾਲ ਨਹੀਂ ਕਰਦੇ।

ਉਨ੍ਹਾਂ ਵਲੋਂ ਕਈ ਤਰ੍ਹਾਂ ਦੀਆਂ ਮਿੱਟੀ ਦੀਆਂ ਚੀਜਾਂ ਬਣਾਈਆਂ ਜਾ ਰਹੀਆਂ ਹਨ

ਨੀਰਜ ਕਾਫ਼ੀ ਖੁਸ਼ੀ ਦੇ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਇਸ ਸਟਾਰਟਅਪ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਿੰਡ ਵਿੱਚ ਰਹਿਕੇ ਕੰਮ ਕਰਨ ਦਾ ਮੌਕਾ ਤਾਂ ਮਿਲ ਹੀ ਰਿਹਾ ਹੈ ਅਤੇ ਨਾਲ ਹੀ ਉਹ ਕਈ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦੇ ਰਹੇ ਹਨ।

ਤੁਸੀਂ ‘ਮਿੱਟੀ, ਆਪ ਔਰ ਮੈਂ’ ਨਾਲ ਜੁਡ਼ਨ ਦੇ ਲਈ ਉਨ੍ਹਾਂ ਦੇ ਯੂਟਿਊਬ ਚੈਨਲ ਅਤੇ ਫੇਸਬੁਕ ਪੇਜ ਨੂੰ ਫਾਲੋ ਕਰ ਸਕਦੇ ਹੋ ਜਾਂ ਉਨ੍ਹਾਂ ਦੀ ਵੈਬਸਾਈਟ ਤੋਂ ਇਨ੍ਹਾਂ ਭਾਂਡਿਆਂ ਨੂੰ ਖ੍ਰੀਦ ਵੀ ਸਕਦੇ ਹੋ।

Leave a Comment