Food Expiration Date:- ਭੋਜਨ ਐਕਸਪਰਟਸ (ਮਾਹਿਰਾਂ) ਦੇ ਮੁਤਾਬਕ, ਕੁਝ ਖਾਣ ਪੀਣ ਵਾਲੀਆਂ ਚੀਜਾਂ ਦੇ ਮਾਮਲੇ ਵਿੱਚ ਜੇਕਰ ਤੁਸੀਂ ਅਜਿਹਾ ਭੋਜਨ ਖਾ ਲੈਂਦੇ ਹੋ, ਜੋ ਵਰਤੋ ਦੀ ਤਾਰੀਖ ਜਾਂ ਇਸ ਤਾਰੀਖ ਤੋਂ ਥੋੜ੍ਹਾ ਪੁਰਾਣਾ ਹੈ ਤਾਂ ਜਿਆਦਾਤਰ ਵਾਰ ਕੁਝ ਨਹੀਂ ਹੋਵੇਗਾ। ਉਥੇ ਹੀ, ਜੇਕਰ ਇਹ ਜਿਆਦਾ ਪੁਰਾਣਾ ਹੋਵੇਗਾ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਖਾਣ ਪੀਣ ਵਾਲੀਆਂ ਜਿਆਦਾਤਰ ਚੀਜਾਂ ਉੱਤੇ ਐਕਸਪਾਇਰੀ ਡੇਟ (ਮਿਆਦ ਲੰਘਣ ਦੀ ਤਰੀਕ), ਬੇਸਟ ਬੀਫੋਰ ਯੂਜ ਡੇਟ (ਇਸ ਤਰੀਕ ਤੋਂ ਪਹਿਲਾਂ ਵਰਤਣਾ ਵਧੀਆ) ਲਿਖੀ ਹੁੰਦੀ ਹੈ। ਇਸ ਦੇ ਕੀ ਹਨ ਮਾਅਨੇ ?
ਹਾਈਲਾਈਟਸ
- ਹਮੇਸ਼ਾ ਖਾਣ ਤੋਂ ਪਹਿਲਾਂ ਭੋਜਨ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਉੱਲੀ ਜਾਂ ਬਤਬੂ ਦਾ ਪਤਾ ਲੱਗ ਸਕੇ।
- ਕਈ ਮਾਮਲਿਆਂ ਵਿੱਚ ਤੁਸੀਂ ਅਜਿਹੇ ਬੈਕਟੀਰੀਆ ਨੂੰ ਨਹੀਂ ਦੇਖ ਸਕੋਗੇ ਜੋ ਖਾਣ ਦੀਆਂ ਚੀਜਾਂ ਦੇ ਜਹਿਰ ਦਾ ਕਾਰਨ ਬਣ ਸਕਦੇ ਹਨ।
Food expiration date:- ਸਾਡੇ ਵਿੱਚੋਂ ਬਹੁਤੇ ਲੋਕ ਜਦੋਂ ਕੋਈ ਚੀਜ ਖਾਂਦੇ ਹਨ ਤਾਂ ਉਸ ਦੀ ਐਕਸਪਾਇਰੀ ਡੇਟ ਨਹੀਂ ਦੇਖਦੇ। ਉਥੇ ਹੀ, ਸੰਭਵ ਹੈ ਕਿ ਕੁਝ ਲੋਕਾਂ ਨੇ ਐਕਸਪਾਇਰੀ ਡੇਟ ਲੰਘਣ ਦੇ ਇੱਕ ਜਾਂ ਦੋ ਦਿਨ ਬਾਅਦ ਵੀ ਕਿਸੇ ਖਾਣ ਵਾਲੇ ਪਦਾਰਥ ਦਾ ਸੇਵਨ ਕਰ ਲਿਆ ਹੋਵੇ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਇਆ ਹੋਵੇ। ਉਥੇ ਹੀ, ਇਹ ਵੀ ਹੋ ਸਕਦਾ ਹੈ ਕਿ ਕਿਸੇ ਨੂੰ ਐਕਸਪਾਇਰੀ ਡੇਟ ਲੰਘਣ ਤੋਂ ਬਾਅਦ ਕਿਸੇ ਚੀਜ ਨੂੰ ਖਾਣ ਦਾ ਵੱਡਾ ਖਮਿਆਜਾ ਬੀਮਾਰੀ ਦੇ ਤੌਰ ਉੱਤੇ ਭੁਗਤਣਾ ਪਿਆ ਹੋਵੇ। ਅਜਿਹਾ ਕਿਉਂ ਹੁੰਦਾ ਹੈ…? ਦਰਅਸਲ, ਸਾਡੇ ਵਿੱਚੋਂ ਬਹੁਤੇ ਲੋਕ ਇਹ ਤੈਅ ਨਹੀਂ ਕਰ ਪਾਉਂਦੇ ਹਨ ਕਿ ਕਿਹੜੀਆਂ ਚੀਜਾਂ ਸੁੱਟਣ ਲਾਇਕ ਹਨ। ਸਾਡੇ ਵਿੱਚੋਂ ਜਿਆਦਾਤਰ ਲੋਕ ਖਾਣ-ਪੀਣ ਦੀਆਂ ਚੀਜਾਂ ਨੂੰ ਦੇਖ ਕੇ ਅਤੇ ਸੁੰਘ ਕੇ ਤੈਅ ਕਰ ਲੈਂਦੇ ਹਨ ਕਿ ਸਾਨੂੰ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ ਜਾਂ ਨਹੀਂ।
ਫੂਡ ਐਕਸਪਰਟਸ (ਭੋਜਨ ਮਾਹਿਰਾਂ) ਦਾ ਕਹਿਣਾ ਹੈ ਕਿ ਲੇਕਿਨ ਕਈ ਮਾਮਲਿਆਂ ਵਿੱਚ ਇਸਤੇਮਾਲ ਦਾ ਉੱਤਮ (ਸਹੀ) ਸਮਾਂ ਲੰਘਣ ਦੇ ਇੱਕ ਜਾਂ ਦੋ ਦਿਨ ਬਾਅਦ ਕਿਸੇ ਚਰੀਜ ਨੂੰ ਖਾਣਾ ਬੁਰਾ ਵਿਚਾਰ ਨਹੀਂ ਹੈ। ਡਾਇਟੀਸ਼ੀਅਨ ਜੇਨ ਫਿਲਨਵਰਥ ਨੇ ਸੁਝਾਅ ਦਿੱਤਾ ਕਿ ਅਜਿਹੀਆਂ ਚੀਜਾਂ ਨੂੰ ਖਾਣ-ਪੀਣ ਨਾਲ ਆਮਤੌਰ ਉੱਤੇ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਉਨ੍ਹਾਂ ਦੇ ਮੁਤਾਬਕ, ਖਾਣ-ਪੀਣ ਵਾਲੀਆਂ ਚੀਜਾਂ ਉੱਤੇ ਇਸਤੇਮਾਲ ਦੀ ਮਿਆਦ ਖਤਮ ਹੋਣ ਦੀ ਤਾਰੀਖ ਕਾਫ਼ੀ ਭੰਬਲਭੂਸੇ (ਭਰਮਿਤ) ਵਾਲੀ ਹੋ ਸਕਦੀ ਹੈ। ਉਹ ਕਹਿੰਦੀ ਹੈ ਕਿ ਉਸ ਨੇ ਖੁਦ ਵੀ ਇਸਤੇਮਾਲ ਕਰਨ ਦੀ ਤਾਰੀਖ ਲੰਘਣ ਤੋਂ ਬਾਅਦ ਵੀ ਬਿਨਾਂ ਕਿਸੇ ਨਤੀਜੇ ਦੇ ਕਈ ਚੀਜਾਂ ਦਾ ਸੇਵਨ ਕੀਤਾ ਹੈ। ਹਾਲਾਂਕਿ, ਇਸ ਦਾ ਮਤਲੱਬ ਇਹ ਨਹੀਂ ਹੈ ਕਿ ਲੰਘੀ ਤਰੀਕ ਵਾਲਾ ਭੋਜਨ (ਐਕਸਪਾਇਰਡ ਫੂਡ) ਖਾਣਾ ਜੋਖਮ ਤੋਂ ਖਾਲੀ ਹੈ।
ਐਕਸਪਾਇਰਡ ਫੂਡ ਖਾਣ ਨਾਲ ਕੀ ਹੋ ਸਕਦਾ ਹੈ…?
ਫਿਲੇਨਵਰਥ ਕਹਿੰਦੀ ਹੈ ਕਿ ਐਕਸਪਾਇਰ ਹੋ ਚੁੱਕੀਆਂ ਖਾਣ-ਪੀਣ ਦੀਆਂ ਵਸਤੂਆਂ ਜਾਂ ਇਸਤੇਮਾਲ ਦੀ ਬੇਸਟ ਡੇਟ ਗੁਜ਼ਰਨ ਤੋਂ ਬਾਅਦ ਕਿਸੇ ਚੀਜ ਨੂੰ ਖਾਣ ਨਾਲ ਤੁਹਾਡਾ ਸਰੀਰ ਨੁਕਸਾਨਦਾਇਕ ਬੈਕਟੀਰੀਆ ਦੇ ਸੰਪਰਕ ਵਿੱਚ ਆ ਸਕਦਾ ਹੈ। ਇਸ ਨਾਲ ਉਲਟੀ, ਦਸਤ ਅਤੇ ਬੁਖਾਰ ਦੀ ਸ਼ਿਕਾਇਤ ਹੋ ਸਕਦੀ ਹੈ। ਉਨ੍ਹਾਂ ਦੇ ਮੁਤਾਬਕ ਜੇਕਰ ਤੁਸੀਂ ਬੇਸਟ ਬੀਫੋਰ ਡੇਟ ਜਾਂ ਐਕਸਪਾਇਰੀ ਡੇਟ ਲੰਘਣ ਦੇ ਕੁੱਝ ਦਿਨ ਬਾਅਦ ਤੱਕ ਖਾਣ-ਪੀਣ ਦੀਆਂ ਚੀਜਾਂ ਦਾ ਸੇਵਨ ਕਰਦੇ ਹੋ ਤਾਂ ਜਿਆਦਾਤਰ ਵਾਰ ਤੁਹਾਨੂੰ ਕੁਝ ਨਹੀਂ ਹੋਵੇਗਾ। ਆਮ ਤੌਰ ਉੱਤੇ ਖਾਣ-ਪੀਣ ਦੀਆਂ ਚੀਜਾਂ ਉੱਤੇ ਤਿੰਨ ਤਰ੍ਹਾਂ ਦੀਆਂ ਤਾਰੀਕਾਂ ਸੂਚੀਬੱਧ ਹੁੰਦੀਆਂ ਹਨ। ਇਨ੍ਹਾਂ ਵਿੱਚ ਬੇਸਟ ਇਫ ਯੂਜਡ ਬਾਏ ਡੇਟ, ਦ ਸੇਲ ਬਾਏ ਡੇਟ ਅਤੇ ਯੂਜ ਬਾਏ ਡੇਟ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਤੋਂ ਸੰਕੇਤ ਮਿਲਦਾ ਹੈ ਕਿ ਸਭ ਤੋਂ ਚੰਗੇਰੇ ਸਵਾਦ ਅਤੇ ਤਾਜਗੀ ਨੂੰ ਯਕੀਨੀ ਬਣਾਉਣ ਲਈ ਉਤਪਾਦ ਨੂੰ ਇਸ ਵਿਸ਼ੇਸ਼ ਤਾਰੀਖ ਤੱਕ ਵੇਚਿਆ ਜਾਂ ਵਰਤਿਆ ਜਾਣਾ ਚਾਹੀਦਾ ਹੈ।
ਰੱਖਿਆ ਹੋਇਆ ਭੋਜਨ ਗੁਆ ਦਿੰਦਾ ਹੈ ਪੌਸ਼ਟਿਕ ਗੁਣ
ਅਮਰੀਕੀ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਡੱਬਾਬੰਦ ਅਤੇ ਸ਼ੈਲਫ ਸਟੇਬਲ ਫੂਡਸ ਦੇ ਨਾਲ ਹੀ ਫਰੋਜਨ ਫੂਡਸ ਨੂੰ ਇਨ੍ਹਾਂ ਤਰੀਕਾਂ ਤੋਂ ਬਾਅਦ ਵੀ ਖਾਣਾ ਸੁਰੱਖਿਅਤ ਰਹਿੰਦਾ ਹੈ। ਹਾਲਾਂਕਿ ਕੁਝ ਖਾਣ-ਪੀਣ ਵਾਲੀਆਂ ਚੀਜਾਂ ਦੇ ਮਾਮਲੇ ਵਿੱਚ ਇਹ ਪਦਾਰਥ ਬਾਸੀ (ਬੇਹੇ) ਹੋ ਸਕਦੇ ਹਨ ਜਾਂ ਉਨ੍ਹਾਂ ਦਾ ਸਵਾਦ ਖ਼ਰਾਬ ਹੋ ਸਕਦਾ ਹੈ। ਵਿਭਾਗ ਦੇ ਮੁਤਾਬਕ, ਫੂਡ ਦੀਆਂ ਚੀਜਾਂ ਉੱਤੇ ਦਿੱਤੀ ਗਈਆਂ ਇਸਤੇਮਾਲ ਦੀਆਂ ਤਰੀਕਾਂ ਤੋਂ ਬਾਅਦ ਕਿਸੇ ਚੀਜ ਨੂੰ ਖਾਣ ਨਾਲ ਭੋਜਨ ਆਪਣਾ ਕੁਝ ਪੌਸ਼ਟਿਕ ਮੁੱਲ ਗੁਆ ਸਕਦਾ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਲੁਈਜਾ ਪੈਟਰੇ ਨੇ ਕਿਹਾ ਕਿ ਤਾਜ਼ਾ ਭੋਜਨ ਆਮਤੌਰ ਉੱਤੇ ਬਹੁਤ ਪੌਸ਼ਟਿਕ ਹੁੰਦਾ ਹੈ। ਇਨਸਾਈਡਰ ਦੀ ਰਿਪੋਰਟ ਦੇ ਮੁਤਾਬਕ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭੋਜਨ ਵਿੱਚ ਤਾਜਗੀ ਦੀ ਮੁੱਖ ਸੀਮਾ ਤੋਂ ਬਾਅਦ ਮੁੱਖ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਖਾਣ-ਪੀਣ ਦੀਆਂ ਚੀਜਾਂ ਜਿੰਨੀ ਜਿਆਦਾ ਦੇਰ ਤੱਕ ਰੱਖੀ ਰੱਖਾਂਗੇ, ਓਨਾ ਹੀ ਘੱਟ ਪੌਸ਼ਟਿਕ ਵਾਲੀਆਂ ਹੋ ਜਾਣਗੀਆਂ।
ਕਿਵੇਂ ਹੋ ਸਕਦੀ ਹੈ ਫੂਡ ਪੋਇਜਨਿੰਗ ?
ਡਾਇਟੀਸ਼ੀਅਨ ਨਿਊਟ੍ਰੀਸ਼ਨਿਸਟ ਸਮਰ ਯੂਲ ਦੇ ਮੁਤਾਬਕ, ਖਾਣ-ਪੀਣ ਦੀਆਂ ਚੀਜਾਂ ਨੂੰ ਐਕਸਪਾਇਰੀ ਡੇਟ ਲੰਘਣ ਤੋਂ ਲੰਬੇ ਸਮਾਂ ਬਾਅਦ ਅਤੇ ਖਾਣ-ਪੀਣ ਪਦਾਰਥ ਖ਼ਰਾਬ ਹੋਣ ਤੋਂ ਬਾਅਦ ਖਾਣ ਨਾਲ ਤੁਹਾਨੂੰ ਬੈਕਟੀਰਿਆ ਦੇ ਸੰਪਰਕ ਵਿੱਚ ਆਉਣ ਨਾਲ ਫੂਡ ਪੋਇਜਨਿੰਗ ਹੋ ਸਕਦੀ ਹੈ। ਉਨ੍ਹਾਂ ਦੇ ਮੁਤਾਬਕ, ਤੁਹਾਨੂੰ ਬੁਖਾਰ, ਠੰਡ ਲੱਗਣਾ, ਢਿੱਡ ਵਿੱਚ ਕੜਵੱਲ, ਦਸਤ, ਜੀਅ ਕੱਚਾ ਹੋਣਾ ਅਤੇ ਉਲਟੀ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਮੈਡਏਕਸਪ੍ਰੇਸ ਦੇ ਡਾ. ਕਲੇਰ ਮੌਰੀਸਨ ਨੇ ਕਿਹਾ ਕਿ ਜੇਕਰ ਤੁਸੀਂ ਐਕਸਪਾਇਰਡ ਖਾਣਾ ਖਾਂਦੇ ਹੋ ਤਾਂ ਇਸ ਵਿੱਚ ਖਤਰਨਾਕ ਮਾਤਰਾ ਵਿੱਚ ਈ. ਕੋਲੀ ਅਤੇ ਨੁਕਸਾਨਦਾਇਕ ਬੈਕਟੀਰੀਆ ਜਿਵੇਂ ਕਿ ਬੈਕਟੀਰੋਇਡਜ ਹੋ ਸਕਦੇ ਹਨ। ਇਨ੍ਹਾਂ ਤੋਂ ਢਿੱਡ ਵਿੱਚ ਦਰਦ, ਉਲਟੀ, ਦਸਤ ਅਤੇ ਬੁਖਾਰ ਵੀ ਹੋ ਸਕਦਾ ਹੈ। ਉਥੇ ਹੀ, ਐਕਸਪਾਇਰਡ ਭੋਜਨ ਵਿੱਚ ਪਾਏ ਜਾਣ ਵਾਲੇ ਕੁੱਝ ਜੀਵਾਣੁ ਜੀਵਨ ਲਈ ਖ਼ਤਰਾ ਵੀ ਪੈਦਾ ਕਰ ਸਕਦੇ ਹਨ। ਇਨ੍ਹਾਂ ਤੋਂ ਕਿਡਨੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਕਿਨ੍ਹਾਂ ਚੀਜਾਂ ਵਿੱਚ ਬਣਦੇ ਹਨ ਬੈਟੀਰਿਆ ?
ਡਾ. ਮੌਰੀਸਨ ਕਹਿੰਦੇ ਹਨ ਕਿ ਜਹਰੀਲੇ ਹੋਣ ਦਾ ਖ਼ਤਰਾ ਪੈਦਾ ਕਰਨ ਵਾਲੇ ਖਾਣ-ਪੀਣ ਦੀਆਂ ਵਸਤੂਆਂ ਨੂੰ ਖਾਂਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਨੁਸਾਰ, ਇਸ ਸੂਚੀ ਵਿੱਚ ਪਾਲਕ ਅਤੇ ਪੋਲਟਰੀ ਵਰਗੇ ਖਾਣ-ਪੀਣ ਦੇ ਪਦਾਰਥ ਸ਼ਾਮਿਲ ਹਨ। ਜਦੋਂ ਵੀ ਤੁਸੀਂ ਕੋਈ ਫੂਡ ਆਇਟਮ ਖਰੀਦਦੇ ਹੋ ਤਾਂ ਉਸ ਦੀ ਐਕਸਪਾਇਰੀ ਡੇਟ, ਬੇਸਟ ਬੀਫੋਰ ਯੂਜ ਡੇਟ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਡਾ. ਪੈਟਰੇ ਨੇ ਕਿਹਾ ਕਿ ਡੇਅਰੀ, ਡੇਲੀ ਮੀਟ ਅਤੇ ਕੱਚੇ ਮੀਟ ਵਰਗੇ ਖ਼ਰਾਬ ਹੋਣ ਵਾਲੇ ਖਾਣ ਵਾਲੇ ਪਦਾਰਥਾਂ ਦੇ ਮਾਮਲੇ ਵਿੱਚ ਜਿਆਦਾ ਸਾਵਧਾਨੀ ਵਰਤਣਾ ਬਿਹਤਰ ਰਹਿੰਦਾ ਹੈ। ਦਰਅਸਲ ਇਨ੍ਹਾਂ ਵਿੱਚ ਬੈਕਟੀਰੀਆ ਦੇ ਵਧਣ ਦਾ ਖ਼ਤਰਾ ਬਹੁਤ ਜਿਆਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਂਡੇ, ਮਿਕਸਡ ਸਾਗ ਅਤੇ ਪਨੀਰ ਅਦਿ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਖਾਣ-ਪੀਣ ਦੀਆਂ ਖੁੱਲ੍ਹੀਆਂ ਚੀਜਾਂ ਦੀ ਪਰਖ ਕਿਵੇਂ ਕਰੀਏ…?
ਫਿਲਨਵਰਥ ਦੇ ਮੁਤਾਬਕ, ਜੇਕਰ ਤੁਸੀਂ ਕੋਈ ਖੁੱਲ੍ਹਾ ਖਾਣ ਵਾਲਾ ਭੋਜਨ ਖਰੀਦ ਰਹੇ ਹੋ ਤਾਂ ਉਹ ਚੀਜ ਖਾਣ ਲਾਇਕ ਹੈ ਜਾਂ ਨਹੀਂ, ਇਹ ਜਾਨਣ ਦਾ ਸਭ ਤੋਂ ਅੱਛਾ ਤਰੀਕਾ ਹੈ ‘ਵਿਜੂਅਲ ਟੈਸਟ’ ਕਰਨਾ। ਉਨ੍ਹਾਂ ਦੇ ਮੁਤਾਬਕ, ਧਿਆਨ ਨਾਲ ਦੇਖੋ ਕਿ ਉਸ ਚੀਜ ਉੱਤੇ ਉੱਲੀ ਤਾਂ ਨਹੀਂ ਲੱਗੀ। ਫਿਰ ਉਤਪਾਦ ਨੂੰ ਸੁੰਘ ਕੇ ਦੇਖੋ ਕਿ ਉਸ ਵਿਚੋਂ ਕਿਸੇ ਤਰ੍ਹਾਂ ਦੀ ਦੁਰਗੰਧ (ਬਦਬੂ) ਤਾਂ ਨਹੀਂ ਆ ਰਹੀ ਹੈ। ਜੇਕਰ ਇਨ੍ਹਾਂ ਦੋਨਾਂ ਮਾਮਲਿਆਂ ਵਿੱਚ ਸਭ ਕੁੱਝ ਠੀਕ ਲੱਗਦਾ ਹੈ ਤਾਂ ਹੀ ਉਤਪਾਦ ਦਾ ਸਵਾਦ ਲੈ ਕੇ ਦੇਖੋ। ਜੇਕਰ ਸਵਾਦ ਆਮ ਤੋਂ ਕੁੱਝ ਵੱਖਰਾ ਹੈ ਤਾਂ ਇਸ ਨੂੰ ਨਾ ਖਰੀਦੋ। ਯੂਲ ਨੇ ਇਨਸਾਈਡਰ ਤੋਂ ਕਿਹਾ ਕਿ ਜੇਕਰ ਕਿਸੇ ਖਾਣ-ਪੀਣ ਦੀ ਚੀਜ ਦਾ ਡੱਬਾ ਅਜੀਬ ਤਰ੍ਹਾਂ ਨਾਲ ਫੁਲਿਆ ਹੋਇਆ ਹੈ ਜਾਂ ਉਸ ਵਿੱਚੋਂ ਕਿਸੇ ਤਰ੍ਹਾਂ ਦੀ ਬਦਬੂ ਨਹੀਂ ਆ ਰਹੀ ਜਾਂ ਬਹੁਤ ਤੇਜ ਬਦਬੂ ਆ ਰਹੀ ਹੈ ਤਾਂ ਉਸ ਨੂੰ ਕੂੜੇਦਾਨ ਵਿੱਚ ਪਾ ਦੇਣਾ ਚਾਹੀਦਾ ਹੈ।