ਜਫਰ ਅਤੇ ਰੇਸ਼ਮਾ ਸਲੀਮ ਪਿਛਲੇ ਦੋ ਦਸ਼ਕਾਂ ਤੋਂ ਕੇਰਲ ਦੇ ਵਾਇਨਾਡ ਵਿੱਚ ਅੰਨਪਾਰਾ ਹੋਮਸਟੇ ਚਲਾ ਰਹੇ ਹਨ। ਇਸ ਹੋਮਸਟੇ ਦੀ ਖਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸਸਟੇਨੇਬਲ (ਟਿਕਾਊ) ਹੈ। 71 ਸਾਲ ਪੁਰਾਣੀ ਇਹ ਇਮਾਰਤ, ਪਹਿਲਾਂ ਇੱਕ ਲੇਬਰ ਕੁਆਟਰ ਸੀ, ਜਿਸ ਨੂੰ ਬਦਲ ਕੇ ਹੋਮਸਟੇ ਬਣਾਇਆ ਗਿਆ ਹੈ।
ਕੇਰਲ ਦੇ ਵਾਇਨਾਡ ਦੀ ਕੁਦਰਤੀ ਸੁੰਦਰਤਾ, ਪ੍ਰਾਚੀਨ ਘਾਟੀਆਂ, ਹਰੇ-ਭਰੇ ਦਰਖਤ-ਬੂਟੇ ਅਤੇ ਚਾਹ ਦੇ ਬਗੀਚਿਆਂ ਨਾਲ ਘਿਰਿਆ ਹੋਇਆ ਹੈ ਕੇਰਲ ਹੋਮ ਸਟੇ ‘ਅੰਨਪਾਰਾ’ ਹੈ। ਇਸ ਖੂਬਸੂਰਤ ਜਗ੍ਹਾ ਉੱਤੇ ਆਉਣ ਵਾਲਾ ਹਰ ਕੋਈ ਆਪਣੀਆਂ ਸਾਰੀਆਂ ਪ੍ਰੇਸ਼ਾਨੀਆਂ ਭੁੱਲ ਕੇ ਬਸ ਇੱਥੋਂ ਦੇ ਕੁਦਰਤੀ ਨਜ਼ਾਰਿਆਂ ਵਿੱਚ ਗੁਆਚ ਜਾਂਦਾ ਹੈ।
ਕੁਝ ਖਾਸ਼ ਖਾਸੀਅਤਾਂ
- ਖੁਦ ਆਪ ਹੀ ਤਿਆਰ ਕੀਤਾ ਕੇਰਲ ਹੋਮ ਸਟੇ ‘ਅੰਨਪਾਰਾ’ ਦਾ ਡਿਜਾਇਨ
- ਇਸ ਹੋਮ ਸਟੇ ਵਿੱਚ ਮੋਬਾਇਲ ਤੋਂ ਦੂਰ ਰਹਿ ਕੇ ਬਿਤਾਓ ਕੁੱਝ ਦਿਨ
- ਪਾਰੰਪਰਕ ਤਰੀਕੇ ਨਾਲ ਬਣਦਾ ਹੈ ਖਾਣਾ
- ਕੁਦਰਤੀ ਸਵਿਮਿੰਗ ਪੂਲ
- ਪਾਲਤੂ ਜਾਨਵਰਾਂ ਲਈ ਅਨੁਕੂਲ ਹੈ ਇਹ ਹੋਮ ਸਟੇ
ਇਸ ਹੋਮਸਟੇ ਨੂੰ ਜਫਰ ਸਲੀਮ ਅਤੇ ਉਨ੍ਹਾਂ ਦੀ ਪਤਨੀ ਰੇਸ਼ਮਾ ਜਫਰ ਚਲਾਉਂਦੇ ਹਨ। ਇੱਕ ਪਹਾੜੀ ਉੱਤੇ ਬਸਿਆ ਇਹ ਸਸਟੇਨੇਬਲ ਹੋਮ ਸਟੇ ਕਈ ਮਾਅਨਿਆਂ ਵਿੱਚ ਖਾਸ ਹੈ। ਕੋਝੀਕੋਡ (ਕਾਲੀਕਟ, ਪੁਰਾਣਾ ਨਾਮ) ਨਾਲ ਇੱਥੇ ਡਰਾਇਵ ਕਰਕੇ ਕੇਵਲ ਦੋ ਘੰਟੇ ਵਿੱਚ ਪਹੁੰਚਿਆ ਜਾ ਸਕਦਾ ਹੈ। ਵਿਥਿਰੀ ਵਿੱਚ ਸਥਿਤ ਹੋਮਸਟੇ ਉਨ੍ਹਾਂ ਲੋਕਾਂ ਲਈ ਕਾਫ਼ੀ ਅੱਛਾ ਵਿਕਲਪ ਹੈ, ਜੋ ਸ਼ਹਿਰੀ ਜੀਵਨ ਦੀ ਹਲਚਲ (ਸ਼ੋਰ-ਸ਼ਰਾਬੇ) ਤੋਂ ਦੂਰ, ਸ਼ਾਂਤੀ ਵਿੱਚ ਕੁੱਝ ਸਮਾਂ ਗੁਜ਼ਾਰਨਾ ਚਾਹੁੰਦੇ ਹਨ।
ਤਕਰੀਬਨ 17 ਸਾਲ ਪਹਿਲਾਂ, ਜਫਰ ਅਤੇ ਰੇਸ਼ਮਾ ਨੇ ਆਪਣੇ ਬਗੀਚੇ ਉੱਤੇ 71 ਸਾਲ ਪੁਰਾਣੀ ਇੱਕ ਇਮਾਰਤ ਨੂੰ ਇੱਕ ਸਸਟੇਨੇਬਲ ਹੋਮਸਟੇ ਵਿੱਚ ਬਦਲਣ ਦਾ ਫੈਸਲਾ ਕੀਤਾ ਸੀ।
ਚਾਹ ਅਤੇ ਕਾਫ਼ੀ ਦੇ ਬਾਗਾਂ ਦੇ ਵਿੱਚ ਬਣੀ ਇਹ ਇਮਾਰਤ, 1950 ਦੇ ਦਸ਼ਕ ਵਿੱਚ ਲੇਬਰ ਕੁਆਟਰ ਹੋਇਆ ਕਰਦੀ ਸੀ। ਜਫਰ ਅਤੇ ਰੇਸ਼ਮਾ ਨੇ ਇਸ ਪੁਰਾਣੀ ਜਗ੍ਹਾ ਨੂੰ ਹੋਮਸਟੇ ਵਿੱਚ ਬਦਲਦੇ ਹੋਏ ਕਾਫ਼ੀ ਸਾਵਧਾਨੀਆਂ ਵਰਤੀਆਂ ਅਤੇ ਇਮਾਰਤ ਦੀ ਪੇਂਡੂ ਖਿੱਚ ਨੂੰ ਬਰਕਰਾਰ ਰੱਖਿਆ ਹੈ। ਪਿਛਲੇ ਦੋ ਦਸ਼ਕਾਂ ਤੋਂ, ਦੁਨੀਆਂ ਦੇ ਕਈ ਦੇਸ਼ਾਂ ਤੋਂ ਮਹਿਮਾਨ ਇੱਥੇ ਆਉਂਦੇ ਹਨ ਅਤੇ ਕੁਦਰਤ ਦਾ ਪੂਰਾ ਆਨੰਦ ਲੈਂਦੇ ਹਨ।
ਕਿਵੇਂ ਆਇਆ ਸਸਟੇਨੇਬਲ ਹੋਮਸਟੇ ਦਾ ਆਈਡੀਆ…?
ਰੇਸ਼ਮਾ ਨੇ ਦੱਸਿਆ ਕਿ ਜਫਰ ਨੇ ਸਾਲ 2005 ਵਿੱਚ ਆਪਣੇ ਬਾਗ ਵਿੱਚ ਲੇਬਰ ਦੇ ਪੁਰਾਣੇ ਕੁਆਟਰ ਨੂੰ ਹੋਮਸਟੇ ਵਿੱਚ ਬਦਲਣ ਦਾ ਫੈਸਲਾ ਕੀਤਾ। ਉਸ ਸਮੇਂ ਉਨ੍ਹਾਂ ਨੂੰ ਇਸ ਆਇਡੀਏ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਨਹੀਂ ਸੀ। ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੇਟਰ ਇੰਡਿਆ” ਨਾਲ ਗੱਲ ਕਰਦੇ ਹੋਏ ਰੇਸ਼ਮਾ ਨੇ ਦੱਸਿਆ ਕਿ ਮੈਨੂੰ ਉਸ ਸਮੇਂ ਇਸ ਕਾਂਸੇਪਟ ਉੱਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਸੀ। ਲੇਕਿਨ ਜਫਰ ਇਸ ਗੱਲ ਨੂੰ ਲੈ ਕੇ ਕਾਫ਼ੀ ਸਪੱਸ਼ਟ ਸਨ ਕਿ ਉਹ ਕੀ ਚਾਹੁੰਦੇ ਹਨ।
ਰੇਸ਼ਮਾ ਦੱਸਦੀ ਹੈ ਕਿ ਜਫਰ, ਇਮਾਰਤ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ, ਅਸੀਂ ਆਪਣੇ ਮਹਿਮਾਨਾਂ ਨੂੰ ਘਰ ਵਰਗਾ ਮਹਿਸੂਸ ਕਰਾਉਣਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਜਾਇਦਾਦ ਵਿੱਚ ਜ਼ਿਆਦਾ ਬਦਲਾਵ ਕੀਤੇ ਬਿਨਾਂ ਉਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਦੇ ਹੋਏ, ਜਿੱਥੇ ਤੱਕ ਸੰਭਵ ਹੋਈ, ਇਸ ਕੇਰਲ ਹੋਮ ਸਟੇ ਨੂੰ ਸਸਟੇਨੇਬਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।
ਕਈ ਪੀੜੀਆਂ ਤੋਂ ਜਫਰ ਦਾ ਪਰਿਵਾਰ ਵਾਇਨਾਡ ਵਿੱਚ ਇਲਾਇਚੀ, ਚਾਹ ਅਤੇ ਕਾਫ਼ੀ ਦੀ ਖੇਤੀ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਨੇ 70 ਦੇ ਦਸ਼ਕ ਵਿੱਚ ਪੌਦੇ ਲਾਉਣ ਲਈ ਜ਼ਮੀਨ ਖਰੀਦੀ ਸੀ, ਜਿਸ ਉੱਤੇ ਵਰਤਮਾਨ ਵਿੱਚ ਹੋਮਸਟੇ ਬਣਿਆ ਹੈ।
ਜਫਰ ਇੱਕ ਬਿਜਨਸਮੈਨ ਵੀ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਇੱਕ ਕੰਪਨੀ ਤੋਂ ਇਹ ਜ਼ਮੀਨ ਖ੍ਰੀਦੀ ਸੀ ਅਤੇ ਉਸੀ ਜ਼ਮੀਨ ਉੱਤੇ ਚਾਹ, ਕਾਫ਼ੀ ਅਤੇ ਇਲਾਇਚੀ ਉਗਾਉਂਦੇ ਸਨ। ਬਾਅਦ ਵਿੱਚ ਇਹ ਜ਼ਮੀਨ ਉਨ੍ਹਾਂ ਦੇ ਪਿਤਾ ਨੇ ਜਫਰ ਨੂੰ ਸੌਂਪ ਦਿੱਤੀ। ਉਹ ਦੱਸਦੇ ਹਨ ਕਿ ਹਾਲਾਂਕਿ ਮੈਂ ਫੁਲ ਟਾਇਮ ਖੇਤਾਂ ਵਿੱਚ ਕੰਮ ਕਰਨ ਵਾਲਾ ਨਹੀਂ ਹਾਂ, ਇਸ ਲਈ ਮੈਂ ਇਮਾਰਤ ਨੂੰ ਬਦਲ ਕੇ ਹੋਮਸਟੇ ਚਲਾਉਣ ਦਾ ਫੈਸਲਾ ਕੀਤਾ ਅਤੇ ਕੋਸ਼ਿਸ਼ ਕੀਤੀ ਕਿ ਜ਼ਮੀਨ ਦੇ ਕੁਦਰਤੀ ਖੇਤਰ ਅਤੇ ਦਰੱਖਤ ਬੂਟਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਖੁਦ ਆਪ ਹੀ ਤਿਆਰ ਕੀਤਾ ਕੇਰਲ ਹੋਮ ਸਟੇ ‘ਅੰਨਪਾਰਾ’ ਦਾ ਡਿਜਾਇਨ
ਜਫਰ ਨੇ ਦੱਸਿਆ ਕਿ ਦਰਅਸਲ ਇਹ ਉਨ੍ਹਾਂ ਦੇ ਲਈ ਇੱਕ ਪ੍ਰਯੋਗ ਸੀ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਮਹਿਮਾਨ ਆਰਾਮ ਨਾਲ ਵੀ ਰਹਿਣ ਅਤੇ ਉਨ੍ਹਾਂ ਦਾ ਮਨੋਰੰਜਨ ਵੀ ਹੋਵੇ। ਉਹ ਕਹਿੰਦੇ ਹਨ ਕਿ ਖੁਸ਼ਕਿਸਮਤੀ ਨਾਲ ਅਸੀਂ ਨਿਊਨਤਮ ਅਤੇ ਸਸਟੇਨੇਬਲ ਦੋਨਾਂ ਤਰੀਕਿਆਂ ਨਾਲ ਇਸ ਨੂੰ ਹਾਸਲ ਕਰਨ ਵਿੱਚ ਸਮਰੱਥਾਵਾਨ ਸੀ।
ਜਫਰ ਅਤੇ ਰੇਸ਼ਮਾ ਮਦੁਰਈ ਵਿੱਚ ਰਹਿੰਦੇ ਹਨ। ਰੇਸ਼ਮਾ ਇੱਕ ਆਰਟ ਗੈਲਰੀ ਵੀ ਚਲਾਉਂਦੀ ਹੈ। ਹੋਮਸਟੇ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਉਹ ਦੱਸਦੇ ਹਨ ਕਿ ਇਸ ਨੂੰ ਬਣਾਉਂਦੇ ਸਮੇਂ ਉਨ੍ਹਾਂ ਨੂੰ ਗਾਇਡ ਕਰਨ ਦੇ ਲਈ ਉਨ੍ਹਾਂ ਦੇ ਕੋਲ ਕੋਈ ਆਰਕੀਟੈਕਟ ਜਾਂ ਡਿਜਾਇਨਰ ਨਹੀਂ ਸੀ। ਸਭ ਕੁਝ ਜਫਰ ਨੇ ਹੀ ਡਿਜਾਇਨ ਕੀਤਾ ਸੀ। ਇੱਥੇ ਤੱਕ ਕਿ ਹੋਮਸਟੇ ਵਿੱਚ ਇਸਤੇਮਾਲ ਹੋਣ ਵਾਲੇ ਫਰਨੀਚਰ ਨੂੰ ਵੀ ਜਫਰ ਨੇ ਹੀ ਡਿਜਾਇਨ ਕੀਤੇ ਸੀ।
1951 ਵਿੱਚ ਬਣਾਏ ਗਏ ਕੁਆਟਰ ਦਾ ਹਰ ਇੱਕ ਕਮਰਾ ਬਾਗ ਮਜਦੂਰਾਂ ਦੇ ਪਰਿਵਾਰ ਦਾ ਘਰ ਸੀ। ਜਫਰ ਦੱਸਦੇ ਹਨ ਕਿ ਇੱਥੇ ਕੁਲ ਛੇ ਕਮਰੇ ਹਨ, ਜਿਨ੍ਹਾਂ ਵਿਚੋਂ ਹਰ ਇੱਕ ਦਾ ਏਰਿਆ ਕਰੀਬ 350 ਵਰਗ ਫੁੱਟ ਦਾ ਹੈ। ਅਸੀਂ ਉਨ੍ਹਾਂ ਵਿਚੋਂ ਪੰਜ ਨੂੰ ਮਹਿਮਾਨਾਂ ਲਈ ਬਣਾਇਆ ਹੈ ਅਤੇ ਇੱਕ ਕਮਰਾ ਯੁਟਿਲਿਟੀ ਲਈ ਹੈ। ਉਨ੍ਹਾਂ ਦੀਆਂ ਦੀਵਾਰਾਂ ਪੱਥਰਾਂ ਨਾਲ ਬਣੀਆਂ ਹਨ ਅਤੇ ਛੱਤ ਪਾਰੰਪਰਕ ਟਾਇਲਾਂ ਨਾਲ ਬਣੀ ਹੋਈ ਹੈ। ਉਨ੍ਹਾਂ ਨੇ ਇਮਾਰਤ ਨੂੰ ਹੋਮਸਟੇ ਬਣਾਉਣ ਲਈ ਘੱਟ ਤੋਂ ਘੱਟ ਬਦਲਾਵ ਅਤੇ ਉਸਾਰੀ ਕਾਰਜ ਕੀਤੇ ਹਨ।
ਜਫਰ ਦੱਸਦੇ ਹਨ ਕਿ ਸਾਨੂੰ ਹਰ ਇੱਕ ਕਮਰੇ ਲਈ ਵਾਸ਼ਰੂਮ ਬਣਾਉਣਾ ਸੀ, ਕਿਉਂਕਿ ਇੱਥੇ ਕੇਵਲ ਇੱਕ ਹੀ ਵਾਸ਼ਰੂਮ ਹੋਇਆ ਕਰਦਾ ਸੀ, ਜੋ ਇਮਾਰਤ ਤੋਂ ਥੋੜ੍ਹੀ ਦੂਰ ਬਣਿਆ ਹੋਇਆ ਸੀ। ਇਸ ਤੋਂ ਇਲਾਵਾ, ਅਸੀਂ ਪੱਥਰ ਦੀਆਂ ਦੀਵਾਰਾਂ ਨੂੰ ਪੇਂਟ ਕੀਤਾ ਅਤੇ ਮਿੱਟੀ ਦੀਆਂ ਟਾਇਲਾਂ ਦੀ ਵਰਤੋ ਕਰਕੇ ਇੱਕ ਬਿਹਤਰ ਫਰਸ਼ ਬਣਾਇਆ, ਜੋ ਕਮਰਿਆਂ ਨੂੰ ਠੰਡਾ ਰੱਖਦਾ ਹੈ।
ਇਸ ਕੇਰਲ ਹੋਮ ਸਟੇ ਵਿੱਚ ਮੋਬਾਇਲ ਤੋਂ ਦੂਰ ਬਿਤਾਓ ਕੁੱਝ ਦਿਨ
ਜਫਰ ਅਤੇ ਰੇਸ਼ਮਾ ਨੇ ਬਾਅਦ ਵਿੱਚ ਜਾਇਦਾਦ ਦੇ ਅੰਦਰ ਇੱਕ ਛੋਟੀ ਜਿਹੀ ਚੱਟਾਨ ਉੱਤੇ ਦੋ ਫੈਮਲੀ ਸੁਇਟ ਬਣਾਏ, ਜਿੱਥੋਂ ਕਾਫ਼ੀ ਬਾਗ ਅਤੇ ਜੰਗਲ ਨਾਲ ਢਕੀਆਂ ਪਹਾੜੀਆਂ ਦਾ ਸੁੰਦਰ ਨਜਾਰਾ ਦੇਖਿਆ ਜਾ ਸਕਦਾ ਹੈ। ਲੱਗਭੱਗ 600 ਵਰਗ ਫੁੱਟ ਦੇ ਏਰੀਏ ਦੇ ਨਾਲ ਵੱਡੇ ਫੈਮਲੀ ਸੁਇਟ, ਸਸਟੇਨੇਬਲ ਰੂਪ ਨਾਲ ਬਣਾਏ ਗਏ ਸਨ। ਇੱਥੇ ਦੀ ਇੱਟ ਦੀਆਂ ਦੀਵਾਰਾਂ, ਪੱਥਰ ਦੇ ਖੰਭੇ ਅਤੇ ਧੁੱਪ ਦੇਣ ਵਾਲੀਆਂ ਟਾਇਲਾਂ ਦੀ ਛੱਤ ਇਸ ਨੂੰ ਹੋਰ ਖਾਸ ਬਣਾਉਂਦੀ ਹੈ।
ਉਨ੍ਹਾਂ ਨੇ ਇਸ ਹੋਮ ਸਟੇ ਨੂੰ ਬਣਾਉਂਦੇ ਸਮੇਂ ਇਹ ਵੀ ਸੁਨਿਸਚਿਤ ਕੀਤਾ ਕਿ ਕਿਸੇ ਵੀ ਖੇਤਰ ਨੂੰ ਕੋਈ ਨੁਕਸਾਨ ਨਾ ਪਹੁੰਚੇ। ਹੋਮਸਟੇ ਦੇ ਆਸਪਾਸ ਕੁਦਰਤੀ ਵਾਤਾਵਰਣ ਨੂੰ ਬਰਕਰਾਰ ਰੱਖਿਆ। ਰੇਸ਼ਮਾ ਕਹਿੰਦੀ ਹੈ ਕਿ ਸਾਡੇ ਕੋਲ ਲੈਂਡਸਕੇਪ ਗਾਰਡਨ ਜਾਂ ਲਾਨ ਨਹੀਂ ਹੈ, ਕਿਉਂਕਿ ਇਸ ਨੂੰ ਬਣਾਉਣ ਲਈ ਦਰਖਤ ਅਤੇ ਬੂਟੇ ਕੱਟਣ ਪੈਂਦੇ। ਇਸ ਲਈ ਅਸੀਂ ਜਾਇਦਾਦ ਨੂੰ ਉਂਝ ਹੀ ਰੱਖਿਆ ਹੈ। ਅਸੀਂ ਚਾਹੁੰਦੇ ਸੀ ਕਿ ਇਸ ਵਿੱਚ ਬਹੁਤਾ ਬਦਲਾਅ ਕੀਤੇ ਬਿਨਾਂ ਸਾਡੇ ਮਹਿਮਾਨਾਂ ਨੂੰ ਕੁਦਰਤ ਦੇ ਵਿੱਚ ਰਹਿਣ ਦਾ ਅਹਿਸਾਸ ਹੋਵੇ।
ਉਹ ਕਹਿੰਦੀ ਹੈ ਕਿ ਅੰਨਪਾਰਾ ਦੇ ਕੋਲ ਹਿਰਣ ਅਤੇ ਹਾਥੀਆਂ ਦਾ ਵਿਖਾਈ ਦੇਣਾ ਕਾਫ਼ੀ ਆਮ ਹੈ। ਡਿਜਿਟਲ ਡਿਟਾਕਸ ਲੋਚਣ ਵਾਲਿਆਂ ਲਈ ਅੰਨਪਾਰਾ ਹੋਮਸਟੇ ਇੱਕ ਅੱਛਾ ਵਿਕਲਪ ਹੈ, ਕਿਉਂਕਿ ਇਹ ਇਲੈਕਟ੍ਰਿਕ ਗਰਿਡ ਨਾਲ ਜੁਡ਼ੇ ਤੋਂ ਬਿਨਾਂ ਚੱਲ ਰਿਹਾ ਹੈ। ਸ਼ਾਂਤੀ ਵਿੱਚ ਵਿਗਨ ਪਾਉਣ ਲਈ ਇੱਥੇ ਕੋਈ ਵਾਈਫਾਈ, ਟੀਵੀ, ਇੱਥੇ ਤੱਕ ਕਿ ਇੱਕ ਉਚਿਤ ਸੈਲ ਫੋਨ ਨੈੱਟਵਰਕ ਵੀ ਨਹੀਂ ਹੈ।
ਪਾਰੰਪਰਕ ਤਰੀਕੇ ਨਾਲ ਬਣਦਾ ਹੈ ਖਾਣਾ
ਰੇਸ਼ਮਾ ਦੱਸਦੀ ਹੈ ਕਿ ਅਸੀਂ ਇਸ ਕੇਰਲ ਹੋਮ ਸਟੇ ‘ਅੰਨਪਾਰਾ’ ਵਿੱਚ ਕਦੇ ਬਿਜਲੀ ਕੁਨੈਕਸ਼ਨ ਨਹੀਂ ਲਿਆ। ਸਾਡੇ ਸਾਰੇ ਕਮਰੇ ਇਸ ਤਰ੍ਹਾਂ ਨਾਲ ਬਣਾਏ ਗਏ ਹਨ ਕਿ ਦਿਨ ਭਰ ਸਮਰੱਥ ਰੋਸ਼ਨੀ ਰਹਿੰਦੀ ਹੈ। ਇਸ ਤੋਂ ਇਲਾਵਾ, ਇੱਥੇ ਦਾ ਮੌਸਮ ਜਿਆਦਾਤਰ ਠੰਡਾ ਹੀ ਰਹਿੰਦਾ ਹੈ, ਇਸ ਲਈ ਸਾਡੇ ਕੋਲ ਏਅਰ ਕੰਡੀਸ਼ਨਰ ਵੀ ਨਹੀਂ ਹੈ। ਲੇਕਿਨ, ਜਦੋਂ ਹਨੇਰਾ ਹੋ ਜਾਂਦਾ ਹੈ ਤਾਂ ਅਸੀ ਰੋਸ਼ਨੀ ਲਈ ਘਰੇਲੂ ਜਨਰੇਟਰ ਦੀ ਵਰਤੋ ਕਰਦੇ ਹਾਂ। ਇਸ ਤੋਂ ਇਲਾਵਾ, ਸਾਡੇ ਇੱਥੇ ਬੇਕਾਰ ਲੱਕੜੀਆਂ ਦੇ ਬਾਇਲਰ ਪਾਇਪ ਦੀ ਵਰਤੋ ਕਰਕੇ 24×7 ਗਰਮ ਪਾਣੀ ਦੀ ਸਹੂਲਤ ਵੀ ਹੈ।
ਹੋਮ ਸਟੇ ਦੀ ਰਸੋਈ ਵਿੱਚ ਪਾਰੰਪਰਕ ਅਤੇ ਘਰੇਲੂ ਕੇਰਲ ਦੇ ਵਿਅੰਜਨ ਪਰੋਸੇ ਜਾਂਦੇ ਹਨ, ਜਿਨ੍ਹਾਂ ਨੂੰ ਸਥਾਨਕ ਰੂਪ ਨਾਲ ਪ੍ਰਾਪਤ ਤਾਜੀ ਸਮਗਰੀ ਦੀ ਵਰਤੋ ਕਰਕੇ ਪਕਾਇਆ ਜਾਂਦਾ ਹੈ।
ਰੇਸ਼ਮਾ ਦੱਸਦੀ ਹੈ ਕਿ ਬਿਜਲੀ ਨਾ ਹੋਣ ਦੇ ਕਾਰਨ ਸਾਡੇ ਕੋਲ ਰੈਫਰੀਜਰੇਟਰ ਜਾਂ ਮਿਕਸਰ ਗਰਾਇੰਡਰ ਵੀ ਨਹੀਂ ਹੈ। ਇਸ ਲਈ ਚਾਹੇ ਉਹ ਸਬਜੀਆਂ ਹੋਣ ਜਾਂ ਮੱਛੀ ਅਸੀਂ ਉਨ੍ਹਾਂ ਨੂੰ ਰੋਜਾਨਾ ਹੀ ਸਥਾਨਕ ਬਾਜ਼ਾਰ ਤੋਂ ਤਾਜ਼ਾ ਖਰੀਦਦੇ ਹਾਂ ਅਤੇ ਕੁਝ ਬਚਦਾ ਵੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਹੋਮਸਟੇ ਵਿੱਚ ਮਸਾਲੇ ਸਿਲ-ਵੱਟੇ ਉੱਤੇ ਹੀ ਪੀਹੇ ਜਾਂਦੇ ਹਨ। ਇਸ ਤਰ੍ਹਾਂ ਕੁਦਰਤੀ ਸਵਾਦ ਅਤੇ ਪੌਸ਼ਟਿਕ ਤੱਤਾਂ ਨੂੰ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ। ਇੱਥੇ ਆਉਣ ਵਾਲੇ ਮਹਿਮਾਨਾਂ ਨੂੰ ਇੱਥੇ ਪਰੋਸੇ ਜਾਣ ਵਾਲੇ ਤੰਦੁਰੁਸਤ ਅਤੇ ਪੌਸ਼ਟਿਕ ਭੋਜਨ ਕਾਫ਼ੀ ਪਸੰਦ ਆਉਂਦੇ ਹਨ।
ਹੋਰ ਕੀ-ਕੀ ਹਨ ਸੁਵਿਧਾਵਾਂ…?
ਇਸ ਕੇਰਲ ਹੋਮ ਸਟੇ ਦੀ ਇੱਕ ਹੋਰ ਸੁੰਦਰ ਅਤੇ ਸਸਟੇਨਬਲ ਵਿਸ਼ੇਸ਼ਤਾ ਹੈ ਕਿ ਇਸ ਦਾ ਕੁਦਰਤੀ ਸਵਿਮਿੰਗ ਪੂਲ ਹੈ। ਕੋਲ ਦੇ ਪਹਾੜ ਦੇ ਝਰਨੇ ਤੋਂ ਮਿਨਿਰਲ ਯੁਕਤ ਪਾਣੀ ਪੂਲ ਦੇ ਮਾਧਿਅਮ ਨਾਲ ਵਗਦਾ ਹੈ। ਇਸ ਲਈ ਇੱਥੇ ਦਾ ਪਾਣੀ ਹਮੇਸ਼ਾ ਤਾਜ਼ਾ ਰਹਿੰਦਾ ਹੈ। ਜਫਰ ਦੱਸਦੇ ਹਨ ਕਿ ਇਸ ਨੂੰ ਤਾਜ਼ਾ ਰੱਖਣ ਲਈ ਕਲੋਰੀਨ ਵਰਗਾ ਕੋਈ ਕੈਮਿਕਲ ਮਿਲਾਉਣ ਦੀ ਜ਼ਰੂਰਤ ਨਹੀਂ ਪੈਂਦੀ।
ਕੈਮਿਕਲ ਦੇ ਇਸਤਮਾਲ ਦੇ ਬਜਾਏ ਅਸੀਂ ਕਰੀਬ 15 ਤੋਂ 20 ਮਛਲੀਆਂ ਪਾਲੀਆਂ ਹੋਈਆਂ ਹਨ, ਜੋ ਪੂਲ ਵਿੱਚ ਸ਼ੈਵਾਲ ਨੂੰ ਖਾਂਦੀਆਂ ਹਨ। ਜਫਰ ਕਹਿੰਦੇ ਹਨ ਕਿ ਉਨ੍ਹਾਂ ਨੇ ਉੱਥੇ ਜ਼ਮੀਨ ਦੇ ਨਾਲ ਜ਼ਿਆਦਾ ਛੇੜਛਾੜ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਹੋਮਸਟੇ ਵਿੱਚ ਬੈਡਮਿੰਟਨ ਕੋਰਟ ਅਤੇ ਐਫੀਥਿਏਟਰ ਹੈ। ਘਾਟੀ ਦੇ ਦ੍ਰਿਸ਼ ਦੇ ਨਾਲ-ਨਾਲ ਇੱਥੇ ਕਈ ਝੂਲੇ ਅਤੇ ਝੂਲਿਆਂ ਦੇ ਨਾਲ ਲਮਕਦਾ ਹੋਇਆ ਮਚਾਣ ਵੀ ਹੈ।
ਹੋਮਸਟੇ ਵਿੱਚ ਮਹਿਮਾਨਾਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਵਿਵਸਥਾ ਵੀ ਹੈ, ਜਿਵੇਂ ਚਾਹ ਅਤੇ ਕਾਫ਼ੀ ਦੇ ਬਾਗਾਂ ਦੇ ਸੁੰਦਰ ਦ੍ਰਿਸ਼ ਵੇਖਦੇ ਹੋਏ ਸੈਰ ਕਰਨਾ। ਸੈਰ ਕਰਦੇ ਸਮੇਂ ਇੱਕ ਨੈਚੁਰਲਿਸਟ ਵੀ ਨਾਲ ਹੁੰਦਾ ਹੈ, ਜੋ ਮਹਿਮਾਨਾਂ ਨੂੰ ਨਜ਼ਰ ਅਤੇ ਆਵਾਜ ਨਾਲ ਪੰਛੀਆਂ, ਜਾਨਵਰਾਂ ਅਤੇ ਕੀੜਿਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰਦਾ ਹੈ।
ਇੱਥੇ ਆਉਣ ਵਾਲੇ ਮਹਿਮਾਨ ਖੁੱਲੀ ਕੁਦਰਤ ਦੇ ਵਿੱਚ ਯੋਗਾ ਅਤੇ ਮੇਡੀਟੇਸ਼ਨ ਦਾ ਆਨੰਦ ਵੀ ਲੈ ਸਕਦੇ ਹਨ। ਜਫਰ ਦੱਸਦੇ ਹਨ ਕਿ ਉਹ ਮਡ ਬਾਥ ਦੀ ਸਹੂਲਤ ਵੀ ਦਿੰਦੇ ਹਨ। ਇਹ ਚਮੜੀ ਵਿਚੋਂ ਅਸ਼ੁੱਧੀਆਂ ਨੂੰ ਬਾਹਰ ਕੱਢਣੇ ਲਈ ਇੱਕ ਥੇਰੇਪੀ ਹੈ, ਜੋ ਤਰੋਤਾਜਾ ਮਹਿਸੂਸ ਕਰਾਉਂਦੀ ਹੈ। ਇਸ ਦੇ ਇਲਾਵਾ, ਸ਼ਾਮ ਦੇ ਦੌਰਾਨ, ਮਹਿਮਾਨਾਂ ਦੇ ਮਨੋਰੰਜਨ ਲਈ ਇੱਕ ਬਾਨਫਾਇਰ ਅਤੇ ਸੰਗੀਤ ਦੀ ਵਿਵਸਥਾ ਵੀ ਹੈ। ਜਫਰ ਦੱਸਦੇ ਹਨ ਕਿ ਇਹ ਹੋਮਸਟੇ ਪਾਲਤੂ ਜਾਨਵਰਾਂ ਲਈ ਵੀ ਅਨੁਕੂਲ ਹੈ।
ਪਾਲਤੂ ਜਾਨਵਰਾਂ ਲਈ ਅਨਕੂਲ ਹੈ ਇਹ ਹੋਮ ਸਟੇ
ਬੰਗਲੌਰ ਦੀ ਰਹਿਣ ਵਾਲੀ ਵਿਦਿਆ ਨਾਰਾਇਣਨ, ਪਿਛਲੇ 10 ਸਾਲਾਂ ਤੋਂ ਨੇਮੀ ਤੌਰ ਉੱਤੇ ਇਸ ਹੋਮ ਸਟੇ ਵਿੱਚ ਜਾਂਦੀ ਰਹੀ ਹੈ। ਉਹ ਕਹਿੰਦੀ ਹੈ ਕਿ ਅਸੀ ਸਭ ਤੋਂ ਪਹਿਲਾਂ 2012 ਵਿੱਚ ਅੰਨਪਾਰਾ ਹੋਮਸਟੇ ਵਿੱਚ ਰੁਕੇ ਸੀ, ਜਦੋਂ ਅਸੀਂ ਵਾਇਨਾਡ ਵਿੱਚ ਇੱਕ ਪਾਲਤੂ ਜਾਨਵਰਾਂ ਲਈ ਅਨੁਕੂਲ ਹੋਮਸਟੇ ਦੀ ਤਲਾਸ਼ ਕਰ ਰਹੇ ਸੀ। ਅਸੀ ਤਿੰਨ-ਚਾਰ ਪਰਿਵਾਰਾਂ ਦਾ ਇੱਕ ਗਰੂਪ ਸੀ।
ਉਹ ਅੱਗੇ ਦੱਸਦੀ ਹੈ ਕਿ ਪਹਿਲੀ ਫੇਰੀ ਨੇ ਹੀ ਸਾਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਅਸੀਂ ਲੱਗਭੱਗ ਹਰ ਸਾਲ ਇਸ ਜਗ੍ਹਾ ਦਾ ਦੌਰਾ ਕਰਦੇ ਰਹੇ ਹਾਂ। ਅਸੀਂ ਕੇਵਲ ਮਹਾਮਾਰੀ ਵਾਲੇ ਸਾਲ ਪਾਬੰਦੀਆਂ ਦੇ ਕਾਰਨ ਨਹੀਂ ਜਾ ਸਕੇ ਸੀ। ਮੈਂ ਆਪਣੇ ਕਈ ਪਰਿਵਾਰ ਅਤੇ ਦੋਸਤਾਂ ਨੂੰ ਸਾਲਾਂ ਤੋਂ ਇੱਥੇ ਲਿਆ ਰਹੀ ਹਾਂ ਅਤੇ ਹਰ ਕੋਈ ਇਸ ਨੂੰ ਕਾਫ਼ੀ ਪਸੰਦ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਜਗ੍ਹਾ ਕਾਫ਼ੀ ਸੁੰਦਰ ਹੈ ਅਤੇ ਉਹ ਜੋ ਭੋਜਨ ਬਣਾਉਂਦੇ ਹਨ ਉਹ ਸਵਾਦਿਸ਼ਟ ਅਤੇ ਸਿਹਤ ਪੱਖੋਂ ਭਰਪੂਰ ਹੁੰਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਕੋਲ ਬਿਜਲੀ ਨਹੀਂ ਹੈ। ਇਸ ਤੋਂ ਆਪਣੇ ਆਪ ਲਈ ਅੱਛਾ ਸਮਾਂ ਮਿਲ ਜਾਂਦਾ ਹੈ।
ਮੂਲ ਲੇਖ: ਅੰਜਲੀ ਕ੍ਰਿਸ਼ਣਨ