ਰਾਂਚੀ ਦੇ ਵਿੱਚ ਖੁੱਲ੍ਹਿਆ ਬੂਟਿਆਂ ਦਾ ਸ਼ਾਪਿੰਗ ਮਾਲ! ਇੱਕ ਇੰਜੀਨੀਅਰ ਨੇ ਕੀਤੀ ਇਹ ਅਨੋਖੀ ਪਹਿਲ

ਆਓ ਮਿਲੀਏ, ਰਾਂਚੀ ਦੇ ਰਹਿਣ ਵਾਲੇ ਸੌਰਭ ਕੁਮਾਰ, ਜੋ ਕਿ ਪੇਸ਼ੇ ਤੋਂ ਤਾਂ ਇਕ ਇਲੈਕਟ੍ਰੀਕਲ ਇੰਜੀਨੀਅਰ ਹੈ, ਪਰ ਬੂਟਿਆਂ ਅਤੇ ਹਰਿਆਲੀ ਦੇ ਆਪਣੇ ਸ਼ੌਕ ਦੇ ਕਾਰਨ ਉਨ੍ਹਾਂ ਨੇ ਨੌਕਰੀ ਕਰਨ ਦੀ ਬਜਾਏ ਬੂਟਿਆਂ ਨੂੰ ਉਗਾਉਣਾ ਸ਼ੁਰੂ ਕੀਤਾ। ਅੱਜ-ਕੱਲ੍ਹ ਉਨ੍ਹਾਂ ਵਲੋਂ ਇੰਡੋਰ ਬੂਟਿਆਂ (ਅੰਦਰ ਲੱਗਣ ਵਾਲੇ ਬੂਟੇ) ਦਾ ਇੱਕ ਅਨੋਖਾ ਸ਼ਾਪਿੰਗ ਮਾਲ ਚਲਾਇਆ ਜਾ ਰਿਹਾ ਹੈ ਅਤੇ ਉਹ ਲੋਕਾਂ ਦੇ ਘਰਾਂ ਦੇ ਅੰਦਰ ਹਰਿਆਲੀ ਨੂੰ ਫੈਲਾ ਰਹੇ ਹਨ।

ਤੁਸੀਂ ਸਭ ਨੇ ਆਪਣੇ ਸ਼ਹਿਰ ਦੇ ਵਿੱਚ ਇੱਕ ਤੋਂ ਵੱਧ ਕੇ ਇੱਕ ਵੱਡੀਆਂ ਨਰਸਰੀਆਂ ਦੇਖੀਆਂ ਹੋਣਗੀਆਂ। ਲੇਕਿਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇਕ ਵੱਖਰੀ ਪਛਾਣ ਕਾਇਮ ਕੀਤੀ ਗਈ ਹੈ, ਇਥੇ ਬਣਾਇਆ ਗਿਆ ਹੈ ਬੂਟਿਆਂ ਦਾ ਇੱਕ ਸ਼ਾਪਿੰਗ ਮਾਲ।

ਜੀ ਹਾਂ ਬਿਲਕੁੱਲ ਸੱਚ! ਸ਼ਾਪਿੰਗ ਮਾਲ ਇਸ ਲਈ, ਕਿਉਂਕਿ ਇੱਥੇ ਸਾਰੇ ਪੌਦੇ ਇੱਕ ਮਾਲ ਵਰਗੇ ਮਾਹੌਲ ਵਿੱਚ ‘ਇੰਡੋਰ’ ਲੱਗੇ ਹੋਏ ਹਨ ਅਤੇ ਇਹੀ ਗੱਲ ਇਸ ਨੂੰ ਇਕ ਆਮ ਨਰਸਰੀ ਤੋਂ ਵੱਖ ਬਣਾਉਂਦੀ ਹੈ। ਇਸ ਨਰਸਰੀ ਨੂੰ 23 ਸਾਲ ਉਮਰ ਦੇ ਸੌਰਭ ਕੁਮਾਰ ਚਲਾਉਂਦੇ ਹਨ, ਜੋ ਪੇਸ਼ੇ ਤੋਂ ਇੱਕ ਇਲੈਕਟ੍ਰੀਕਲ ਇੰਜੀਨੀਅਰ ਹਨ, ਲੇਕਿਨ ਹਰਿਆਲੀ ਅਤੇ ਬੂਟਿਆਂ ਨਾਲ ਆਪਣੇ ਪਿਆਰ ਨੂੰ ਉਨ੍ਹਾਂ ਨੇ ਆਪਣਾ ਕੰਮ ਬਣਾਉਣ ਲਈ ਕੋਈ ਨੌਕਰੀ ਕਰਨ ਦੀ ਬਜਾਏ ਇਹ ਅਨੋਖਾ ਮਾਲ ਸ਼ੁਰੂ ਕੀਤਾ ਹੈ।

ਵਾਤਾਵਰਣ ਪ੍ਰੇਮੀ ਹਨ ਸੌਰਭ

ਵਾਤਾਵਰਣ ਨਾਲ ਪ੍ਰੇਮ ਕਰਨ ਵਾਲੇ ਸੌਰਭ ਚਾਹੁੰਦੇ ਹਨ ਕਿ ਉਹ ਕੁਝ ਅਜਿਹਾ ਕਰਨ, ਜਿਸ ਦੇ ਨਾਲ ਹਰ ਕੋਈ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਇੱਕ ਕਦਮ ਅੱਗੇ ਵਧਾਉਂਦੇ ਹੋਏ ਦਰਖਤ ਅਤੇ ਬੂਟਿਆਂ ਨਾਲ ਜੁਡ਼ੇ ਅਤੇ ਉਨ੍ਹਾਂ ਨੂੰ ਪਿਆਰ ਕਰੇ। ਅਜਿਹੇ ਵਿੱਚ ਹੀ ਉਨ੍ਹਾਂ ਨੇ ਇੱਕ ਅਜਿਹੀ ਨਰਸਰੀ ਤਿਆਰ ਕੀਤੀ ਹੈ, ਜੋ ਕਿਸੇ ਮਾਲ ਨਾਲੋਂ ਘੱਟ ਨਹੀਂ।

ਸੌਰਭ ਦੱਸਦੇ ਹਨ ਕਿ ਅੱਜ-ਕੱਲ੍ਹ ਛੱਤ, ਬਾਲਕੋਨੀ ਅਤੇ ਵਿਹੜੇ ਆਦਿ ਦੀ ਕਮੀ ਦੇ ਕਾਰਨ ਜੋ ਲੋਕ ਬੂਟੇ ਨਹੀਂ ਲਗਾ ਰਹੇ ਹਨ। ਉਨ੍ਹਾਂ ਸਾਰੇ ਹੀ ਲੋਕਾਂ ਦੀ ਉਹ ਘਰ ਦੇ ਅੰਦਰ ਬੂਟੇ ਲਗਾਉਣ ਵਿੱਚ ਮਦਦ ਕਰਨੀ ਚਾਹੁੰਦੇ ਹਨ।

ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਇਸ ਨਰਸਰੀ ਵਿੱਚ ਸਿਰਫ ਇੰਡੋਰ ਉੱਗਣ ਵਾਲੇ ਬੂਟੇ ਹੀ ਰੱਖੇ ਹਨ। ਉਨ੍ਹਾਂ ਦੇ ਕੋਲ ਇਸ ਮਾਲ ਵਿਚ ਇੰਡੋਰ (ਅੰਦਰ ਲਾਉਣ ਵਾਲੇ) ਬੂਟਿਆਂ ਦੀ 300 ਤੋਂ ਵੀ ਜ਼ਿਆਦਾ ਕਿਸਮਾਂ ਮੌਜੂਦ ਹਨ।

ਨਰਸਰੀ ਨਹੀਂ, ਪੌਦਿਆਂ ਦਾ ਇਹ ਅਨੋਖਾ ਮਾਲ ਹੋ ਗਿਆ ਹੈ ਮਸ਼ਹੂਰ

ਸੌਰਭ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੀ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਕੋਈ ਚੰਗੀ ਨੌਕਰੀ ਕਰੇ। ਪਰ ਸੌਰਭ ਜਦੋਂ 12ਵੀਂ ਜਮਾਤ ਵਿੱਚ ਸਨ ਤਾਂ ਉਦੋਂ ਤੋਂ ਹੀ ਉਨ੍ਹਾਂ ਨੇ ਸੋਚ ਲਿਆ ਸੀ ਕਿ ਜਦੋਂ ਵੀ ਕਰਿਆ ਤਾਂ ਉਨ੍ਹਾਂ ਨੇ ਦਰਖਤ ਅਤੇ ਬੂਟਿਆਂ ਦੇ ਨਾਲ ਜੁੜਿਆ ਕੋਈ ਪੇਸ਼ਾ ਹੀ ਕਰਨਾ ਹੈ।

ਉਨ੍ਹਾਂ ਨੇ ਆਪਣੇ ਪਰਿਵਾਰ ਦੀ ਖੁਸ਼ੀ ਅਤੇ ਇੱਕ ਡਿਗਰੀ ਹਾਸਲ ਕਰਨ ਦੇ ਲਈ ਇੰਜੀਨਿਅਰਿੰਗ ਦੀ ਪੜਾਈ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਤੋਂ ਹੀ ਪੌਦਿਆਂ ਨੂੰ ਉਗਾਉਣਾ ਅਤੇ ਉਨ੍ਹਾਂ ਦੀ ਨਰਸਰੀ ਦਾ ਕੰਮ ਸ਼ੁਰੂ ਕੀਤਾ। ਸੌਰਵ ਨੇ ਬਾਅਦ ਵਿੱਚ ਆਪਣੇ ਪਿਤਾ ਤੋਂ ਆਰਥਕ ਮਦਦ ਲੈ ਕੇ ਇੱਕ ਇੰਡੋਰ ਸੈਟਿੰਗ ਵਾਲੀ ਨਰਸਰੀ ਨੂੰ ਤਿਆਰ ਕਰਵਾਇਆ।

ਅੱਜ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ‘ਬੇਬੀ ਪਲਾਂਟ ਨਰਸਰੀ’ ਰਾਂਚੀ ਵਾਲੇ ਲੋਕਾਂ ਨੂੰ ਖੂਬ ਪੰਸਦ ਆ ਰਹੀ ਹੈ। ਦੱਸ ਦੇਈਏ ਕਿ ਸੌਰਭ ਵਲੋਂ ਇਸ ਦੇ ਜਰੀਏ ਕਈ ਹੋਰ ਲੋਕਾਂ ਨੂੰ ਰੋਜਗਾਰ ਦੇਣ ਦੇ ਨਾਲ ਸ਼ਹਿਰ ਦੇ ਘਰਾਂ ਨੂੰ ਹਰਿਆਲੀ ਨਾਲ ਭਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਨਰਸਰੀ ਦੇ ਬਾਰੇ ਵਿੱਚ ਜ਼ਿਆਦਾ ਜਾਨਣ ਲਈ ਤੁਸੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਜਾਂ ਗੂਗਲ ਤੇ ਸਰਚ ਕਰਕੇ ਸੰਪਰਕ ਕਰ ਸਕਦੇ ਹੋ। ਇਹ ਸਟੋਰੀ ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੇਟਰ ਇੰਡੀਆ” ਤੋਂ ਲੈ ਕੇ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਹੈ।

ਲੇਖਕ– ਅਰਚਨਾ ਦੁਬੇ

Leave a Comment