ਮਿੱਟੀ ਨਾਲ ਬਣਿਆ, ਰਾਜਸਥਾਨ ਦਾ ਇਹ ਟਿਕਾਊ ਘਰ, ਹਰ ਸਹੂਲਤ ਨਾਲ ਹੈ ਲੈਸ ਅਤੇ ਵਾਤਾਵਰਣ ਅਨੁਕੂਲ, sustainable home

ਰਾਜਸਥਾਨ ਦੇ ਚਿਤੌੜਗੜ੍ਹ ਨੂੰ ਸ਼ਿੰਗਾਰਨ ਵਾਲੀਆਂ ਇਮਾਰਤਾਂ ਅਤੇ ਹਵੇਲੀਆਂ ਦੇ ਵਿਚੋ ਵਿਚ ਇੱਕ ਅਜਿਹਾ ਘਰ ਹੈ ਜੋ ਮਿੱਟੀ ਦਾ ਬਣਿਆ ਹੋਇਆ ਹੈ ਅਤੇ ਆਪਣੀ ਸੁੰਦਰਤਾ ਦੇ ਨਾਲ ਰਾਹ ਜਾਂਦਿਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਘਰ ਨੂੰ ਦੇਖ ਕੇ ਕੋਈ ਇਹ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਫਾਰਮ ਹਾਊਸ ਨੂੰ ਬਣਾਉਣ ਲਈ ਸਭ ਤੋਂ ਮਹਿੰਗੀ ਅਤੇ ਕਿਸੇ ਆਧੁਨਿਕ ਸਮੱਗਰੀ ਦੀ ਵਰਤੋਂ ਕੀਤੀ ਗਈ ਹੋਵੇਗੀ! ਪਰ ਸ਼ੂਨਿਆ ਸਟੂਡੀਓ ਦੀ ਸੰਸਥਾਪਕ ਅਤੇ ਆਰਕੀਟੈਕਟ ਸ਼੍ਰੇਆ ਸ਼੍ਰੀਵਾਸਤਵ ਇੱਕ ਵੱਖਰੀ ਹੀ ਕਹਾਣੀ ਦੱਸਦੀ ਹੈ।

ਸ਼੍ਰੇਆ ਨੇ ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੈਟਰ ਇੰਡੀਆ” ਨੂੰ ਦੱਸਿਆ ਹੈ ਕਿ ਜਦੋਂ ਸਾਡੇ ਨਾਲ ਇਸ ਖਾਸ ਪ੍ਰੋਜੈਕਟ ਲਈ ਸੰਪਰਕ ਕੀਤਾ ਗਿਆ ਸੀ ਤਾਂ ਇੱਕ ਅਜਿਹੇ ਘਰ ਨੂੰ ਬਣਾਉਣ ਦੀ ਮੰਗ ਕੀਤੀ ਗਈ ਸੀ ਜੋ ਵਾਤਾਵਰਣ ਅਨੁਕੂਲ ਅਤੇ ਸੁਵਿਧਾਜਨਕ ਹੋਣ ਦੇ ਨਾਲ-ਨਾਲ ਇੱਕ ਸ਼ਹਿਰ, ਇਹ ਰਾਜਸਥਾਨ ਦੀ ਵਿਰਾਸਤ ਨੂੰ ਵੀ ਦਰਸਾਉਂਦਾ ਹੋਣਾ ਚਾਹੀਦਾ ਹੈ।

ਕੁਝ ਖਾਸ ਵਿਸ਼ੇਸ਼ਤਾਵਾਂ

  • ਕੰਧਾਂ ਨੂੰ ਚੂਨੇ ਨਾਲ ਬਣਾਇਆ ਗਿਆ
  • ਰਾਜਸਥਾਨ ਦੀ ਕਲਾ ਅਤੇ ਸੱਭਿਆਚ ਦੀ ਤਸਵੀਰ ਦਰਸਾਉਂਦਾ
  • ਸਥਾਨਕ ਮਿੱਟੀ ਦੀਆਂ ਇੱਟਾਂ ਦੀ ਕੀਤੀ ਗਈ ਵਰਤੋ
  • ਪੂਰੀ ਤਰ੍ਹਾਂ ਵਾਤਾਵਰਣ ਦੇ ਅਨੁਕੂਲ

ਉਹ ਦੱਸਦੀ ਹੈ ਕਿ ਮੈਨੂੰ ਅਹਿਸਾਸ ਹੋਇਆ ਕਿ ਸੀਮਿੰਟ ਸੈਕਟਰ ਵਧ ਰਹੇ ਪ੍ਰਦੂਸ਼ਣ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ। ਮੈਂ ਅਤੇ ਮੇਰੇ ਗਾਹਕ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਘੱਟ ਤੋਂ ਘੱਟ ਲਾਗਤ ਨਾਲ ਇੱਕ ਬਹੁਤ ਹੀ ਸੁੰਦਰ ਦਿੱਖਣ ਵਾਲੇ ਫਾਰਮ ਹਾਊਸ ਨੂੰ ਬਣਾਵਾਂਗੇ।

ਗਾਹਕ, ਰੌਨਕ ਜੈਨ ਚਿਤੌੜਗੜ੍ਹ ਦਾ ਰਹਿਣ ਵਾਲਾ ਹੈ ਅਤੇ ਇੱਕ ਨਿਰਮਾਣ ਕੰਪਨੀ ਦਾ ਡਾਇਰੈਕਟਰ ਹੈ। ਉਨ੍ਹਾਂ ਵਲੋਂ ਆਪਣੀ ਇੱਕ ਏਕੜ ਜਗ੍ਹਾ ਉਤੇ 5500 ਵਰਗ ਫੁੱਟ ਦਾ ਫਾਰਮ ਹਾਊਸ ਬਣਾਉਣ ਲਈ ਸ਼੍ਰੇਆ ਨਾਲ ਸੰਪਰਕ ਕੀਤਾ ਗਿਆ।

ਇਸ ਮਿੱਟੀ ਦਾ ਘਰ ਕਿਉਂ ਹੈ ਖਾਸ…?

ਸ਼੍ਰੇਆ ਨੇ ਦੱਸਿਆ ਕਿ ਮਿੱਟੀ ਦੇ ਘਰ ਨੂੰ ਆਮ ਤੌਰ ਉਤੇ ਕੱਚੇ ਮੰਨਿਆ ਜਾਂਦਾ ਹੈ। ਉਹ ਇਸ ਪ੍ਰੋਜੈਕਟ ਦੇ ਰਾਹੀਂ ਇਸ ਧਾਰਨਾ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਨੂੰ ਕੁਦਰਤੀ ਵਸਤੂਆਂ ਦੀ ਵਰਤੋਂ ਕਰਕੇ ਵੀ ਆਲੀਸ਼ਾਨ ਬਣਾ ਦਿੱਤਾ ਹੈ।

ਇੱਥੋਂ ਦੀਆਂ ਕੰਧਾਂ ਨੂੰ ਚੂਨੇ ਪਲਾਸਟਰ ਦੇ ਨਾਲ ਬਣਾਇਆ ਗਿਆ ਹੈ। ਇਸ ਦੇ ਲਈ ਉਨ੍ਹਾਂ ਨੇ ਆਰਸੀਸੀ ਯਾਨੀ ਰੀਇਨਫੋਰਸਡ ਸੀਮਿੰਟ ਕੰਕਰੀਟ ਦੇ ਬਣੇ ਢਾਂਚੇ ਦੀ ਵਰਤੋਂ ਕੀਤੀ ਹੈ ਜੋ ਕਿ 80 ਫੀਸਦੀ ਤੱਕ ਮਿੱਟੀ ਹੁੰਦਾ ਹੈ। ਉਹ ਦੱਸਦੀ ਹੈ ਕਿ ਸਮੇਂ ਦੇ ਨਾਲ ਚੂਨੇ ਦਾ ਪਲਾਸਟਰ ਮਜ਼ਬੂਤ ​​ਅਤੇ ਬਿਹਤਰ ਹੋ ਜਾਂਦਾ ਹੈ। ਇਸ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਘਰ ਵਿੱਚ ਮੌਜੂਦ ਹਵਾ ਨੂੰ ਸ਼ੁੱਧ ਕਰਦੀ ਹੈ ਅਤੇ ਨਮੀ ਦੇ ਪੱਧਰ ਨੂੰ ਵੀ ਬਣਾਈ ਰੱਖਦੀ ਹੈ।

ਰਾਜਸਥਾਨ ਦੀ ਕਲਾ ਅਤੇ ਸੱਭਿਆਚ ਦੀ ਛਾਪ

ਇਨ੍ਹਾਂ ਦੀਵਾਰਾਂ ਦੀ ਸੁੰਦਰਤਾ ਦੇ ਨਾਲ-ਨਾਲ ਇਨ੍ਹਾਂ ਦੀਵਾਰਾਂ ਉਤੇ ਬਣੇ ਚਿੱਤਰ ਵੀ ਤਾਰੀਫ਼ ਦੇ ਕਾਬਲ ਹਨ। ਪਰ ਇਨ੍ਹਾਂ ਨੂੰ ਕਿਸੇ ਪੇਸ਼ੇਵਰ ਚਿੱਤਰਕਾਰ ਨੇ ਨਹੀਂ ਬਣਾਇਆ ਸਗੋਂ ਦਿੱਲੀ ਦੀ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਬਣਾਇਆ ਗਿਆ ਹੈ। ਇਹ ਦੇਸ਼ ਦੇ ਨੌਜਵਾਨਾਂ ਦੀ ਕਲਾ ਅਤੇ ਉਨ੍ਹਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਹੈ।

ਇੱਥੇ ਮੌਜੂਦ ਰਾਜਸਥਾਨ ਦੀ ਪਰੰਪਰਾਗਤ ਕਲਾਕਾਰੀ ਵਾਲਾ ਫਰਨੀਚਰ ਵੀ ਅਦਭੁਤ ਹਨ, ਜੋ ਇਸ ਧਰਤੀ ਦੀ ਮਿੱਟੀ, ਪੱਥਰ ਅਤੇ ਇੱਟ ਤੋਂ ਬਣਾਏ ਗਏ ਹਨ। ਜੋਧਪੁਰ ਦੀਆਂ ਹਵੇਲੀਆਂ ਦੇ ਕਈ ਪੁਰਾਣੇ ਫਰਨੀਚਰਾਂ ਨੂੰ ਵੀ ਇਸ ਘਰ ਵਿੱਚ ਅਪਸਾਈਕਲ ਕਰਕੇ ਵਰਤਿਆ ਗਿਆ ਹੈ।

ਰਾਜਸਥਾਨ ਦੀ ਸੰਸਕ੍ਰਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਫਰਸ ਨੂੰ ਵੀ ਜੈਸਲਮੇਰ ਪੱਥਰ, ਉਦੈਪੁਰ ਪੱਥਰ, ਕੁੱਡਪਾਹ ਪੱਥਰ ਅਤੇ ਨਿੰਬਾਰਾ ਪੱਥਰ ਤੋਂ ਬਣਾਇਆ ਗਿਆ ਹੈ, ਇਹ ਖੜ੍ਹੇ ਹੋਣ ਜਾਂ ਤੁਰਨ ਵੇਲੇ ਪੈਰਾਂ ਨੂੰ ਠੰਡਾ ਰੱਖਦੇ ਹਨ। ਜਿਹੜੀ ਚੀਜ ਇਸ ਘਰ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ, ਉਹ ਹੈ ਕੁਝ ਕੰਧਾਂ ਉਤੇ ਵਰਤੀ ਗਈ ਆਰਿਸ਼ ਤਕਨੀਕ ਹੈ।

ਸ਼੍ਰੇਆ ਦੱਸਦੀ ਹੈ ਕਿ ਆਰਿਸ਼ ਇੱਕ ਤਕਨੀਕ ਹੈ ਜੋ ਕੰਧ ਉਤੇ ਦਿਖਾਈ ਨਹੀਂ ਦਿੰਦੀ, ਪਰ ਇਸ ਨੂੰ ਇੱਕ ਚਿਕਨੀ ਫਿਨਿਸ਼ ਅਤੇ ਸੰਗਮਰਮਰ ਵਰਗੀ ਦਿੱਖ ਦਿੰਦੀ ਹੈ। ਇਥੋਂ ਦੀ ਫੂਸ ਨਾਲ ਬਣੀ ਛੱਤ ਅਤੇ ਹੋਰ ਕੁਦਰਤੀ ਸਮੱਗਰੀ ਨਾ ਸਿਰਫ਼ ਘਰ ਦੇ ਡਿਜ਼ਾਈਨ ਨੂੰ ਰਾਜਸਥਾਨੀ ਦਿੱਖ ਦਿੰਦੀ ਹੈ, ਸਗੋਂ ਇਸ ਨੂੰ ਬਹੁਤ ਜ਼ਿਆਦਾ ਤਾਪਮਾਨ ਅਤੇ ਗਰਮੀਆਂ ਵਿੱਚ ਠੰਡਾ ਰੱਖਣ ਵਿੱਚ ਵੀ ਮਦਦ ਕਰਦੀ ਹੈ।

Leave a Comment