ਮਨਦੀਪ ਵਰਮਾ ਹਮੇਸ਼ਾਂ ਆਪਣੀ ਨੌਕਰੀ ਤੋਂ ਨਾਖੁਸ਼ ਰਹਿੰਦੇ ਸਨ। ਚਾਰ ਸਾਲ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਉਮੀਦ ਦੇ ਅਨੁਸਾਰ ਵਿਕਾਸ ਨਹੀਂ ਹੋ ਰਿਹਾ ਸੀ। ਉਹ ਇੱਕ ਆਈਟੀ ਕੰਪਨੀ ਵਿੱਚ ਨੌਕਰੀ ਕਰਦੇ ਸਨ। ਇਸ ਤੋਂ ਬਾਅਦ ਮਨਦੀਪ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਕੋਲ ਪੁਸ਼ਤੈਨੀ (ਜੱਦੀ) ਜ਼ਮੀਨ ਸੀ। ਇਸ ਲਈ ਉਨ੍ਹਾਂ ਨੇ ਇਸ ਜਮੀਨ ਵਿੱਚ ਹੀ ਕੁੱਝ ਕਰਨ ਦਾ ਮਨ ਬਣਾਇਆ।
ਹਾਈਲਾਈਟਸ
- ਸਵਾਸਤਿਕ ਫਾਰਮਜ ਦੇ ਸੰਸਥਾਪਕ ਹਨ, ਮਨਦੀਪ ਵਰਮਾ
- ਆਈਟੀ ਸੈਕਟਰ ਵਿੱਚ 4 ਸਾਲ ਕੰਮ ਕਰਨ ਤੋਂ ਬਾਅਦ ਛੱਡੀ ਨੌਕਰੀ
- ਆਪਣੀ ਮਿਹਨਤ ਨਾਲ ਬੰਜਰ ਜ਼ਮੀਨ ਨੂੰ ਫਲਾਂ ਦੇ ਖੇਤ ਵਿੱਚ ਬਦਲ ਦਿੱਤਾ
ਮਨਦੀਪ ਵਰਮਾ ਸਵਾਸਤਿਕ ਫਾਰਮਜ ਦੇ ਸੰਸਥਾਪਕ ਹਨ। ਉਹ IT ਸੈਕਟਰ ਵਿੱਚ 4 ਸਾਲ ਤੋਂ ਜਿਆਦਾ ਸਮੇਂ ਤੱਕ ਕੰਮ ਕਰ ਚੁੱਕੇ ਸਨ। ਮਨਦੀਪ ਵਾਪਸ ਆਪਣੇ ਹੋਮਟਾਉਨ ਪਰਤਣਾ ਚਾਹੁੰਦੇ ਸਨ। ਉਹ ਹਿਮਾਚਲ ਪ੍ਰਦੇਸ਼ ਵਿੱਚ ਸੋਲਨ ਜਿਲ੍ਹੇ ਦੇ ਰਹਿਣ ਵਾਲੇ ਹਨ। ਉਹ ਆਪਣੀ ਨੌਕਰੀ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੂੰ ਕੈਰੀਅਰ ਵਿੱਚ ਵਾਧਾ ਨਹੀਂ ਦਿੱਖ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ।
ਮਿਹਨਤ ਨਾਲ ਉਹ ਆਪਣਾ ਕੰਮ ਕਰਨਾ ਚਾਹੁੰਦੇ ਸਨ। ਹਾਲਾਂਕਿ ਨੌਕਰੀ ਛੱਡਣ ਤੋਂ ਬਾਅਦ ਨਹੀਂ ਪਤਾ ਸੀ ਕਿ ਅੱਗੇ ਉਨ੍ਹਾਂ ਨੇ ਕੀ ਕਰਨਾ ਹੈ। ਅਜਿਹੇ ਵਿੱਚ ਉਨ੍ਹਾਂ ਨੇ ਆਪਣੀਆਂ ਜੜ੍ਹਾਂ ਨਾਲ ਜੁਡ਼ਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਕੋਲ 4. 84 ਏਕਡ਼ ਪੁਸ਼ਤੈਨੀ (ਜੱਦੀ) ਜ਼ਮੀਨ ਸੀ। ਇਸ ਦਾ ਕਿਸੇ ਕੰਮ ਲਈ ਵੀ ਇਸਤੇਮਾਲ ਨਹੀਂ ਹੁੰਦਾ ਸੀ। ਫਿਰ ਮਨਦੀਪ ਵਰਮਾ ਵਲੋਂ ਇਸ ਨੂੰ ਖੇਤਾਂ ਵਿੱਚ ਬਦਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ।
ਮਨਦੀਪ ਵਰਮਾ ਨੂੰ ਇਸ ਜ਼ਮੀਨ ਨੂੰ ਹਰੇ-ਭਰੇ ਖੇਤਾਂ ਦੇ ਵਿੱਚ ਬਦਲਣ ਲਈ 5 ਮਹੀਨਿਆਂ ਦਾ ਵਕਤ ਲੱਗ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਜੀ- ਤੋਡ਼ ਮਿਹਨਤ ਕੀਤੀ ਗਈ। ਇਹ ਜ਼ਮੀਨ ਢਲਾਣ ਉੱਤੇ ਸੀ ਅਤੇ ਉਬੜ ਖਾਬੜ (ਉੱਚੀ ਨੀਵੀਂ) ਵੀ ਸੀ। ਮਨਦੀਪ ਨੇ ਜੰਗਲੀ ਘਾਹ ਫੂਸ ਨੂੰ ਹਟਾ ਇਸ ਨੂੰ ਪੱਧਰਾ ਕਰਨਾ ਸੀ। ਇਹ ਜ਼ਮੀਨ ਪੂਰੀ ਤਰ੍ਹਾਂ ਨਾਲ ਬੰਜਰ ਸੀ। ਇਸ ਦਾ ਇਸਤੇਮਾਲ ਕਦੇ ਵੀ ਖੇਤੀਬਾੜੀ ਲਈ ਨਹੀਂ ਹੋਇਆ ਸੀ। ਮਨਦੀਪ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਇਹ ਉਪਜਾਊ ਬਣ ਜਾਵੇਗੀ ਜਾਂ ਨਹੀਂ।
ਕਿਸੇ ਵੀ ਕੈਮੀਕਲ ਦਾ ਨਹੀਂ ਕੀਤਾ ਇਸਤੇਮਾਲ
ਮਨਦੀਪ ਕੁਦਰਤ ਉੱਤੇ ਬਹੁਤ ਭਰੋਸਾ ਰੱਖਦੇ ਹਨ। ਉਨ੍ਹਾਂ ਨੇ ਜ਼ਮੀਨ ਉੱਤੇ ਕਿਸੇ ਤਰ੍ਹਾਂ ਦੇ ਵੀ ਕੈਮੀਕਲ ਦਾ ਇਸਤੇਮਾਲ ਨਾ ਕਰਨ ਦਾ ਫ਼ੈਸਲਾ ਲਿਆ। ਹਾਲਾਂਕਿ ਜੀਵ ਅਮ੍ਰਤ ਦੀ ਵਰਤੋ ਕੀਤੀ ਗਈ ਸੀ। ਜੀਵਅਮ੍ਰਤ ਗਊ ਦਾ ਗੋਬਰ, ਗਊਮੂਤਰ, ਛੌਲੇ ਦੇ ਆਟੇ ਅਤੇ ਦੂਜੀਆਂ ਜੈਵਿਕ ਚੀਜਾਂ ਦਾ ਮਿਸ਼ਰਣ ਹੁੰਦਾ ਹੈ। ਇਸ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਚਣੌਤੀ ਮਨਦੀਪ ਦੇ ਸਾਹਮਣੇ ਸੀ। ਇਸ ਇਲਾਕੇ ਦੇ ਕਿਸਾਨ ਬਾਂਦਰਾਂ ਵਲੋਂ ਫਸਲ ਉਜਾੜਨ ਤੋਂ ਪ੍ਰੇਸ਼ਾਨ ਸਨ। ਇਸ ਸਮੱਸਿਆ ਦਾ ਹੱਲ ਲੱਭਣ ਲਈ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮਨਦੀਪ ਨੂੰ ਕੀਵੀ ਉਗਾਉਣ ਦੇ ਲਈ ਸਲਾਹ ਦਿੱਤੀ। ਖੱਟਾ ਅਤੇ ਕੰਡਿਆਂ ਵਾਲਾ ਹੋਣ ਦੇ ਕਾਰਨ ਕੀਵੀ ਨੂੰ ਬਾਂਦਰ ਛੂੰਹਦੇ ਨਹੀਂ ਹਨ। ਇਸ ਤੋਂ ਇਲਾਵਾ ਇਸ ਦੀ ਮਾਰਕੀਟ ਵੈਲਯੂ ਵੀ ਬਹੁਤ ਵਧੀਆ ਮਿਲਦੀ ਹੈ। ਇਹ ਖਾਸ ਤਰ੍ਹਾਂ ਦੇ ਫਲਾਂ ਦੀ ਗਿਣਤੀ ਵਿੱਚ ਆਉਂਦਾ ਹੈ।
2017 ਵਿੱਚ ਰੱਖੀ ਸਵਾਸਤਿਕ ਫਾਰਮਜ ਦੀ ਨੀਂਹ
ਸੰਨ 2017 ਦੇ ਵਿੱਚ ਮਨਦੀਪ ਨੇ ਆਪਣੇ ਕੰਮ-ਕਾਜ ਨੂੰ ਸ਼ੁਰੂ ਕਰ ਦਿੱਤਾ। ਕੰਪਨੀ ਦਾ ਨਾਮ ਰੱਖਿਆ ਸਵਾਸਤਿਕ ਫਾਰਮਜ। ਉਨ੍ਹਾਂ ਨੇ ਇਸ ਦੀ ਵੈਬਸਾਈਟ ਵੀ ਚਾਲੂ ਕਰ ਦਿੱਤੀ। ਵੈਬਸਾਈਟ ਦੇ ਕਾਰਨ ਉਨ੍ਹਾਂ ਉਤਤਰਾਖੰਡ, ਚੰਡੀਗੜ੍ਹ, ਹਰਿਆਣਾ, ਪੰਜਾਬ, ਦਿੱਲੀ, ਹੈਦਰਾਬਾਦ ਅਤੇ ਬੈਂਗਲੋਰ ਤੋਂ ਗਾਹਕ ਮਿਲਣ ਲੱਗੇ। ਕੀਵੀ ਨੂੰ ਉਗਾਉਣ ਵਿੱਚ ਸਫਲਤਾ ਤੋਂ ਬਾਅਦ ਮਨਦੀਪ ਨੇ ਸੇਬ ਦੇ ਬਾਗਾਂ ਵਿੱਚ ਨਿਵੇਸ਼ ਕੀਤਾ।
ਹੁਣੇ ਇਸ ਸਮੇਂ ਮਨਦੀਪ ਦੇ ਕੋਲ 700 ਦੇ ਕਰੀਬ ਕੀਵੀ ਦੇ ਪਲਾਂਟ (ਪੌਦੇ) ਹਨ। ਇਨ੍ਹਾਂ ਤੋਂ 9 ਟਨ ਫਲ ਹੁੰਦੇ ਹਨ। ਇਸ ਤੋਂ ਇਲਾਵਾ 1200 ਸੇਬ ਦੇ ਦਰਖਤ ਹਨ। ਇਨ੍ਹਾਂ ਸਾਰਿਆਂ ਤੋਂ ਮਿਲਾਕੇ ਉਨ੍ਹਾਂ ਨੂੰ ਹਰ ਸਾਲ 40 ਲੱਖ ਰੁਪਏ ਤੱਕ ਦੀ ਕਮਾਈ ਹੁੰਦੀ ਹੈ।