ਕੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਬੂਟਿਆਂ ਨੂੰ ਤੁਸੀਂ ਸਿਰਫ ਉਨ੍ਹਾਂ ਦੇ ਪੱਤਿਆਂ ਨਾਲ ਵੀ ਉੱਗਾ ਸਕਦੇ ਹੋ।
ਬੂਟੇ ਲਗਾਉਣ ਦੇ ਕਈ ਤਰੀਕੇ ਹਨ, ਜਿਵੇਂ ਬੀਜ ਨਾਲ ਬੂਟੇ ਲਗਾਉਣਾ ਜਾਂ ਫਿਰ ਕਟਿੰਗ ਕਰਕੇ। ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਪੱਤਿਆਂ ਤੋਂ ਵੀ ਪੌਦੇ ਉਗਾ ਸਕਦੇ ਹੋ…? ਬਹੁਤ ਸਾਰੇ ਪੌਦਿਆਂ ਨੂੰ ਕਿਸੇ ਟਾਹਣੀ ਦੀ ਕਟਿੰਗ ਤੋਂ ਪ੍ਰੋਪੇਗੇਟ ਕੀਤਾ ਜਾਂਦਾ ਹੈ। ਲੇਕਿਨ ਅਜਿਹੇ ਵੀ ਬਹੁਤ ਸਾਰੇ ਬੂਟੇ ਹਨ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੇ ਪੱਤਿਆਂ ਨਾਲ ਵੀ ਉੱਗਾ ਸਕਦੇ ਹੋ (Plants Grow From Leaves)।ਉਤਰਾਖੰਡ ਦੇ ਹਰਿਦੁਆਰ ਜਿਲ੍ਹੇ ਦੇ ਰਹਿਣ ਵਾਲੇ ਦੀਪਾਂਸ਼ੁ ਧਾਰੀਆ ਦੱਸਦੇ ਹਨ ਕਿ ਇਨ੍ਹਾਂ ਬੂਟਿਆਂ ਵਿੱਚ ਜਿਆਦਾਤਰ ਰਸੀਲੇ ਅਤੇ ਕੈਕਟਸ ਨਸਲ ਪਦੇ ਅਨੁਸਾਰ ਆਉਣ ਵਾਲੇ ਦਰਖਤ-ਬੂਟੇ ਸ਼ਾਮਿਲ ਹੁੰਦੇ ਹਨ।
ਦੀਪਾਂਸ਼ੂ ਧਰੀਆ ਪਿਛਲੇ 6 ਸਾਲਾਂ ਤੋਂ ਬਾਗਬਾਨੀ ਕਰ ਰਹੇ ਹਨ। ਉਨ੍ਹਾਂ ਦਾ ਆਪਣਾ ਇੱਕ ਯੂਟਿਊਬ ਚੈਨਲ ਵੀ ਹੈ, ਜਿਸ ਦੇ ਜਰੀਏ ਉਹ ਲੋਕਾਂ ਨੂੰ ਬਾਗਬਾਨੀ ਨਾਲ ਸਬੰਧਤ ਜਰੂਰੀ ਟਿਪਸ ਦਿੰਦੇ ਹਨ। ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੇਟਰ ਇੰਡਿਆ” ਗੱਲ ਕਰਦੇ ਹੋਏ ਉਨ੍ਹਾਂ ਨੇ ਅਜਿਹੇ ਪੌਦਿਆਂ ਦੇ ਬਾਰੇ ਵਿੱਚ ਦੱਸਿਆ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੀ ਪੱਤਿਆਂ ਨਾਲ ਪ੍ਰੋਪੇਗੇਟ (ਪ੍ਰਸਾਰ) ਕਰ ਸਕਦੇ ਹੋ।
ਦੀਪਾਂਸ਼ੂ ਨੇ ਦੱਸਿਆ ਕਿ ਪੱਤਿਆਂ ਤੋਂ ਪੌਦੇ ਲਗਾਉਣਾ ਲੋਕਾਂ ਨੂੰ ਇਸ ਲਈ ਮੁਸ਼ਕਲ ਲੱਗਦਾ ਹੈ ਕਿਉਂਕਿ ਇਸ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਨਾਲ ਹੀ ਇਨ੍ਹਾਂ ਦੀ ਬਹੁਤ ਦੇਖਭਾਲ ਕਰਨੀ ਪੈਂਦੀ ਹੈ। ਲੇਕਿਨ ਜੇਕਰ ਤੁਸੀਂ ਸਬਰ ਰੱਖੋ ਅਤੇ ਠੀਕ ਤਰੀਕੇ ਨਾਲ ਲਾਵੋਂ ਤਾਂ ਤੁਸੀਂ ਪੱਤਿਆਂ ਤੋਂ ਬਹੁਤ ਹੀ ਖੂਬਸੂਰਤ ਪੌਦੇ ਲਗਾ ਸਕਦੇ ਹੋ।
ਸਨੇਕ ਪਲਾਂਟ ਬਹੁਤ ਹੀ ਆਮ ਪੌਦਾ ਹੈ ਜਿਸ ਨੂੰ ਪੱਤਿਆਂ ਤੋਂ ਪ੍ਰੋਪੇਗੇਟ (ਉਗਾਇਆ) ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਇਸ ਦਾ ਇੱਕ ਇੰਚ ਦਾ ਵੀ ਪੱਤਾ ਹੈ ਤਾਂ ਵੀ ਤੁਸੀਂ ਇਸ ਤੋਂ ਪੌਦਾ ਲਗਾ ਸਕਦੇ ਹੋ। ਇਸ ਤੋਂ ਇਲਾਵਾ, ਸਪਾਇਡਰ ਪਲਾਂਟ, ਐਲੋਵੇਰਾ, ਜੇਡ ਪਲਾਂਟ, ਮਣੀ ਪਲਾਂਟ, ਕਰੋਟਨ, ਈਚੇਵੇਰੀਆ, ਕੈਲੇਂਚੋਏ, ਥੋਹਰ, ਪੱਥਰਚੱਟ, ਰਬੜ ਪਲਾਂਟ ਆਦਿ ਨੂੰ ਵੀ ਤੁਸੀਂ ਪੱਤਿਆਂ ਤੋਂ ਲਗਾ ਸਕਦੇ ਹੋ।
ਕਿਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਖਿਆਲ
- ਪੱਤਿਆਂ ਨੂੰ ਪ੍ਰੋਪੇਗੇਟ ਕਰਨ (ਫੈਲਾਉਣ) ਲਈ ਤੁਹਾਡਾ ਪੋਟਿੰਗ ਮਿਸ਼ਰਣ ਬਹੁਤ ਹੀ ਹਲਕਾ ਅਤੇ ਨਾਜ਼ੁਕ ਹੋਣਾ ਚਾਹੀਦਾ ਹੈ।
- ਤੁਸੀਂ ਪੋਟਿੰਗ ਮਿਸ਼ਰਣ ਲਈ ਮਿੱਟੀ ਵਿੱਚ ਖਾਦ, ਕੋਕੋਪੀਟ ਜਾਂ ਰੇਤ ਮਿਲਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਚਾਹੋਂ ਤਾਂ ਪਰਲਾਇਟ, ਵਰਮੀਕਿਉਲਾਇਟ ਵਰਗੀਆਂ ਪੌਸ਼ਟਿਕ ਚੀਜਾਂ ਵੀ ਮਿਲਾਈਆਂ ਜਾ ਸਕਦੀਆਂ ਹਨ।
- ਪੋਟਿੰਗ ਮਿਸ਼ਰਣ ਨੂੰ ਤਿਆਰ ਕਰਦੇ ਸਮੇਂ ਇਸ ਵਿੱਚ ਹਲਕਾ ਜਿਹਾ ਉੱਲੀ ਨਾਸ਼ਕ ਮਿਲਾ ਲਓ ਤਾਂਕਿ ਪੱਤਿਆਂ ਨੂੰ ਉੱਲੀ ਲੱਗਣ ਤੋਂ ਰੋਕਿਆ ਜਾ ਸਕੇ।
- ਪੱਤਿਆਂ ਨੂੰ ਪੋਟਿੰਗ ਮਿਸ਼ਰਣ ਵਿੱਚ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਅਜਿਹੀ ਜਗ੍ਹਾ ਰੱਖੋ, ਜਿੱਥੇ ਚਾਨਣ ਤਾਂ ਹੋਵੇ ਲੇਕਿਨ ਸਿੱਧੀ ਧੁੱਪ ਨਾ ਲੱਗੇ।
- ਪਾਣੀ ਦਾ ਵਿਸ਼ੇਸ਼ ਧਿਆਨ ਰੱਖੋ, ਪਾਣੀ ਹਮੇਸ਼ਾ ਸਪਰੇਅ ਕਰਕੇ ਹੀ ਦਿਓ ਅਤੇ ਸਿਰਫ ਓਨਾ ਹੀ ਜਿੰਨੇ ਵਿੱਚ ਪੋਟਿੰਗ ਮਿਸ਼ਰਣ ਵਿੱਚ ਨਮੀ ਬਣੀ ਰਹੇ।
- ਜੇਕਰ ਜ਼ਿਆਦਾ ਪਾਣੀ ਹੋਵੇਗਾ ਤਾਂ ਪੱਤੇ ਗਲਣ ਲੱਗਦੇ ਹਨ।
1. ਐਲੋਵੇਰਾ
ਦੇਸ਼ ਦੇ ਵੱਖੋ ਵੱਖ ਇਲਾਕਿਆਂ ਵਿੱਚ ਐਲੋਵੇਰਾ ਨੂੰ ਘ੍ਰਿਤਕੁਮਾਰੀ, ਗਵਾਰਪਾਠਾ, ਕੁਮਾਰ, ਘੀਗਵਾਰ ਵਰਗੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਇਹ ਅਜਿਹਾ ਔਸ਼ਧੀ (ਬੂਟਾ) ਪੌਦਾ ਹੈ, ਜਿਸ ਨੂੰ ਗਮਲੇ ਵਿੱਚ ਵੀ ਕਾਫ਼ੀ ਸੌਖੀ ਤਰ੍ਹਾਂ ਉਗਾਇਆ ਜਾ ਸਕਦਾ ਹੈ। ਇਸ ਨੂੰ ਤੁਸੀਂ ਇਸ ਦੇ ਪੱਤੇ ਦੀ ਕਟਿੰਗ ਨਾਲ ਵੀ ਲਗਾ ਸਕਦੇ ਹੋ।
* ਸਭ ਤੋਂ ਪਹਿਲਾਂ ਤੁਸੀਂ ਐਲੋਵੇਰਾ ਦੀ ਪੱਤੇ ਦੀ ਕਟਿੰਗ ਲਓ।
* ਇਸ ਨੂੰ ਸੁਕਣ ਲਈ ਕਿਸੇ ਛਾਂ ਵਾਲੀ ਜਗ੍ਹਾ ਉੱਤੇ ਰੱਖ ਦਿਓ ਤਾਂਕਿ ਇਸ ਵਿੱਚ ਜੋ ਕੱਟ ਲੱਗਿਆ ਹੈ ਉਹ ਸੁੱਕ ਜਾਵੇ।
* ਸੁਕਣ ਤੋਂ ਬਾਅਦ ਇਸ ਨੂੰ ਪੋਟਿੰਗ ਮਿਸ਼ਰਣ ਵਿੱਚ ਲਗਾ ਦਿਓ ਅਤੇ ਸਪਰੇਅ ਕਰਕੇ ਪਾਣੀ ਦਿਓ।
* ਇਸ ਵਿੱਚ ਜੜ੍ਹਾਂ ਬਣਨ ਵਿੱਚ ਲੱਗਭੱਗ ਇੱਕ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ, ਇਸ ਲਈ ਸਬਰ ਰੱਖੋ।
* ਲੇਕਿਨ ਜਦੋਂ ਤੁਹਾਡਾ ਪੱਤਾ ਉੱਤੇ ਦੀ ਤਰਫ ਨੂੰ ਵਧਣ ਲੱਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਜੜ੍ਹਾਂ ਬਣਨ ਦੀ ਸ਼ੁਰੁਆਤ ਹੋ ਚੁੱਕੀ ਹੈ।
2. ਸਨੇਕ ਪਲਾਂਟ
ਹਵਾ ਨੂੰ ਸ਼ੁੱਧ ਕਰਨ ਵਾਲਾ ਇਹ ਪੌਦਾ ਇੱਕ ਹੀ ਕਟਿੰਗ ਨਾਲ ਵਿਕਸਿਤ ਹੋ ਜਾਂਦਾ ਹੈ। ਇਸ ਨੂੰ ਤੁਸੀਂ ਮਿੱਟੀ ਜਾਂ ਪਾਣੀ ਵਿੱਚ ਲਗਾ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਇੱਕ ਪੱਤੇ ਨੂੰ ਲਓ, ਇਸ ਨੂੰ ਸਾਫ਼ ਕਰਕੇ ਹੇਠਾਂ ਤੋਂ ਸਿੱਧਾ ਕੱਟ ਲਓ। ਹੁਣ ਇਸ ਵੱਡੇ ਪੱਤੇ ਵਿੱਚੋਂ ਤੁਸੀਂ ਹੋਰ ਇੱਕ-ਦੋ ਕਟਿੰਗ ਕਰ ਸਕਦੇ ਹੋ। ਇਹ ਧਿਆਨ ਜਰੂਰ ਰੱਖੋ ਕਿ ਹੇਠਾਂ ਦਾ ਹਿੱਸਾ ਕਿਹੜਾ ਹੈ।
* ਤੁਸੀਂ ਕੋਈ ਛੋਟਾ/ਮੱਧਮ ਆਕਾਰ ਦਾ ਗਮਲਾ ਲੈ ਲਓ।
* ਗਮਲੇ ਦੇ ਥੱਲ੍ਹੇ ਵਿੱਚ ਸੁਰਾਖ ਹੋਣਾ ਚਾਹੀਦਾ ਹੈ, ਜਿਸ ਉੱਤੇ ਤੁਸੀਂ ਕੋਈ ਕੰਕਰ ਜਾਂ ਦੀਵਾ ਰੱਖ ਦਿਓ ਅਤੇ ਇਸ ਵਿੱਚ ਪੋਟਿੰਗ ਮਿਸ਼ਰਣ ਭਰ ਦਿਓ।
* ਹੁਣ ਇਸ ਵਿੱਚ ਪੌਦੇ ਤੋਂ ਲਈ ਹੋਈ ਕਟਿੰਗ ਲਗਾ ਦਿਓ।
* ਇਸ ਨੂੰ ਸਪਰੇਅ ਕਰਕੇ ਪਾਣੀ ਦਿਓ। ਇਹ ਇੰਡੋਰ ਪਲਾਂਟ (ਅੰਦਰ ਲੱਗਣ ਵਾਲਾ ਪੌਦਾ) ਹੈ ਇਸ ਲਈ ਇਸ ਨੂੰ ਛਾਂ ਵਾਲੀ ਜਗ੍ਹਾ ਉੱਤੇ ਹੀ ਰੱਖੋ।
* ਇਸ ਦੇ ਪੱਤਿਆਂ ਨੂੰ ਵਿਕਸਿਤ ਹੋਣ ਵਿੱਚ ਇੱਕ ਮਹੀਨਾ ਜਾਂ ਇਸ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ।
3. ਜੇਡ ਪਲਾਂਟ
ਜੇਡ ਪਲਾਂਟ ਸਕਿਊਲੇਂਟ (ਰਸਦਾਰ) ਦੀ ਕਿਸਮ ਹੈ ਅਤੇ ਇਸ ਨੂੰ ਪੱਤਿਆਂ ਤੋਂ ਲਗਾਉਣਾ ਬਹੁਤ ਹੀ ਆਸਾਨ ਹੈ। ਸਕਿਊਲੇਂਟ ਬੂਟਿਆਂ ਦੀ ਕੁੱਝ ਪ੍ਰਜਾਤੀਆਂ, ਸਜਾਵਟੀ ਬੂਟਿਆਂ ਦੇ ਤੌਰ ਉੱਤੇ ਵਰਤੋ ਵਿੱਚ ਆਉਂਦੀਆਂ ਹਨ, ਜਦੋਂ ਕਿ ਕੁੱਝ ਘਰ ਦੀ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੁੰਦੀਆਂ ਹਨ।
* ਸਭ ਤੋਂ ਪਹਿਲਾਂ ਤੁਸੀਂ ਜੇਡ ਪਲਾਂਟ ਦੇ ਪੱਤੇ ਲਓ ਅਤੇ ਇਨ੍ਹਾਂ ਨੂੰ ਇੱਕ-ਦੋ ਦਿਨ ਛਾਂ ਵਿੱਚ ਸੁਕਾ ਲਓ।
* ਹੁਣ ਕਿਸੇ ਚੌੜੇ ਕੰਟੇਨਰ ਨੂੰ ਲਵੋ, ਜਿਸ ਦੇ ਥੱਲ੍ਹੇ ਵਿੱਚ ਸੁਰਾਖ ਹੋਵੇ। ਇਸ ਵਿੱਚ ਪੋਟਿੰਗ ਮਿਸ਼ਰਣ ਭਰ ਦਿਓ।
* ਕੰਟੇਨਰ ਵਿੱਚ ਪੋਟਿੰਗ ਮਿਸ਼ਰਣ ਭਰਨ ਤੋਂ ਪਹਿਲਾਂ, ਸੁਰਾਖ ਉੱਤੇ ਤੁਸੀਂ ਕੋਈ ਪੱਥਰ (ਰੋੜਾ) ਰੱਖ ਸਕਦੇ ਹੋ।
* ਪੋਟਿੰਗ ਮਿਸ਼ਰਣ ਭਰਨ ਤੋਂ ਬਾਅਦ, ਤੁਸੀਂ ਪੱਤਿਆਂ ਨੂੰ ਇਸ ਦੇ ਉੱਤੇ ਰੱਖ ਦਿਓ।
* ਇਸ ਦੇ ਉਪਰ ਤੋਂ ਥੋੜ੍ਹਾ ਜਿਹਾ ਪਾਣੀ ਸਪਰੇਅ ਕਰ ਦਿਓ।
* ਕੰਟੇਨਰ ਨੂੰ ਅਜਿਹੀ ਜਗ੍ਹਾ ਰੱਖੋ, ਜਿੱਥੇ ਸਿੱਧੀ ਧੁੱਪ ਨਾ ਪਵੇ, ਲੇਕਿਨ ਚਾਨਣ ਚੰਗੀ ਆਉਂਦਾ ਹੋਵੇ।
* ਪਾਣੀ ਦਿੰਦੇ ਸਮੇਂ ਵੀ ਤੁਹਾਨੂੰ ਧਿਆਨ ਰੱਖਣਾ ਹੈ ਕਿ ਪਾਣੀ ਬਹੁਤਾ ਜ਼ਿਆਦਾ ਨਾ ਹੋਵੇ, ਕਿਉਂਕਿ ਜ਼ਿਆਦਾ ਪਾਣੀ ਨਾਲ ਪੱਤੇ ਗਲ ਜਾਣਗੇ।
* ਪੱਤਿਆਂ ਨੂੰ ਵਿਕਸਿਤ ਹੋਣ ਵਿੱਚ 15 ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।
4. ਪੱਥਰ ਚੱਟ
ਪੱਥਰ ਚੱਟ ਵੀ ਔਸ਼ਧੀ (ਜੜੀ-ਬੂਟੀ) ਪੌਦਿਆਂ ਦੀ ਸੂਚੀ ਵਿੱਚ ਸ਼ਾਮਿਲ ਹੁੰਦਾ ਹੈ। ਇਹ ਦਿੱਖਣ ਵਿੱਚ ਅੱਛਾ ਲੱਗਦਾ ਹੈ ਅਤੇ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੇ ਪੱਤਿਆਂ ਦੇ ਕੰਡੇ ਉੱਤੇ ਛੋਟੇ-ਛੋਟੇ ਬਡਸ ਦਿਖਾਈ ਦਿੰਦੇ ਹਨ। ਜਿਨ੍ਹਾਂ ਨੂੰ ਤੁਸੀਂ ਜੇਕਰ ਗਮਲੇ ਵਿੱਚ ਹੀ ਪਾ ਦਿਓ ਤਾਂ ਇਨ੍ਹਾਂ ਤੋਂ ਵੀ ਬੂਟੇ ਉਗ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਕਿਸੇ ਪੱਤੇ ਦੀ ਕਟਿੰਗ ਲੈ ਲਓ।
* ਪੱਤੀ ਦੀ ਕਟਿੰਗ ਲੈ ਕੇ ਇਸ ਨੂੰ ਇੱਕ-ਦੋ ਦਿਨ ਛਾਂ ਵਿੱਚ ਸੁਕਾ ਲਓ ਤਾਂਕਿ ਜਿੱਥੋਂ ਕੱਟਿਆ ਗਿਆ ਹੈ, ਉਹ ਜਗ੍ਹਾ ਸੁੱਕ ਜਾਵੇ।
* ਹੁਣ ਇੱਕ ਛੋਟਾ ਗਮਲਾ ਲੈ ਲਓ ਅਤੇ ਇਸ ਵਿੱਚ ਪੋਟਿੰਗ ਮਿਸ਼ਰਣ ਭਰ ਲਓ।
* ਕਟਿੰਗ ਨੂੰ ਲਗਾ ਦਿਓ ਅਤੇ ਸਪਰੇਅ ਕਰਕੇ ਪਾਣੀ ਦਿਓ।
* ਇਹ ਧਿਆਨ ਜਰੂਰ ਰਹੇ ਕਿ ਪਾਣੀ ਜ਼ਰੂਰਤ ਦੇ ਹਿਸਾਬ ਨਾਲ ਹੋਵੇ ਤਾਂਕਿ ਪੱਤਾ ਗਲੇ ਨਾ।
* ਇਸ ਦੀ ਕਟਿੰਗ ਨੂੰ ਵਿਕਸਿਤ ਹੋਣ ਵਿੱਚ 15 ਤੋਂ ਲੈ ਕੇ 20 ਦਿਨ ਲੱਗ ਜਾਂਦੇ ਹਨ।
5. ਰਬੜ ਪਲਾਂਟ
ਇਹ ਇੰਡੋਰ ਪਲਾਂਟ (ਅੰਦਰ ਲੱਗਣ ਵਾਲਾ ਬੂਟਾ) ਹੈ, ਜੋ ਸਜਾਵਟੀ ਹੋਣ ਦੇ ਨਾਲ-ਨਾਲ ਹਵਾ ਨੂੰ ਵੀ ਸ਼ੁੱਧ ਕਰਦਾ ਹੈ। ਇਸ ਦੀਆਂ ਜਿਆਦਾਤਰ ਦੋ ਕਿਸਮਾਂ ਤੁਹਾਨੂੰ ਮਿਲ ਜਾਣਗੀਆਂ। ਇਸ ਨੂੰ ਵੀ ਤੁਸੀਂ ਪੱਤਿਆਂ ਤੋਂ ਲਗਾ ਸਕਦੇ ਹੋ।
* ਇਸ ਨੂੰ ਲਗਾਉਣ ਲਈ ਤੁਸੀਂ ਇੱਕ ਮੱਧ ਆਕਾਰ ਦਾ ਗਮਲਾ ਲਓ।
* ਇਸ ਵਿੱਚ ਪੋਟਿੰਗ ਮਿਸ਼ਰਣ ਨੂੰ ਭਰ ਲਓ ਅਤੇ ਰਬੜ ਪਲਾਂਟ ਦੇ ਪੱਤੇ ਨੂੰ ਲਗਾ ਦਿਓ।
* ਇਕ ਗੱਲ ਦਾ ਧਿਆਨ ਜਰੂਰ ਰੱਖੋ ਕਿ ਇਸ ਨੂੰ ਹਮੇਸ਼ਾ ਸਪਰੇਅ ਕਰਕੇ ਹੀ ਪਾਣੀ ਦਿਓ।
* ਇਸ ਨੂੰ ਚਾਨਣ ਵਾਲੀ ਜਗ੍ਹਾ ਵਿੱਚ ਰੱਖੋ, ਲੇਕਿਨ ਉਸ ਜਗ੍ਹਾ ਸਿੱਧੀ ਧੁੱਪ ਨਹੀਂ ਪੈਂਦੀ ਹੋਣੀ ਚਾਹੀਦੀ।
* ਇਸ ਨੂੰ ਵਿਕਸਿਤ ਹੋਣ ਵਿੱਚ 15 ਤੋਂ ਜ਼ਿਆਦਾ ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਹੁਣ ਦੇਰ ਕਿਸ ਗੱਲ ਦੀ, ਜੇਕਰ ਤੁਹਾਡੇ ਆਸਪਾਸ ਇਹ ਸਾਰੇ ਬੂਟੇ ਉਪਲੱਬਧ ਹਨ ਤਾਂ ਅੱਜ ਹੀ ਇਨ੍ਹਾਂ ਦੇ ਪੱਤੇ ਲੈ ਆਓ ਅਤੇ ਆਪਣੇ ਘਰ ਵਿੱਚ ਲਗਾ ਦਿਓ।
ਸੰਪਾਦਕ– ਜੀ ਐਨ ਝਾ