ਨੌਕਰੀ ਅਤੇ ਸ਼ਹਿਰ ਛੱਡ ਕੇ ਆਏ ਪਿੰਡ, ਸਿੱਖੇ ਮਿੱਟੀ ਦੇ (ਕੱਚੇ) ਘਰ ਬਣਾਉਣੇ, ਹੁਣ ਦੂਜਿਆਂ ਨੂੰ ਵੀ ਦਿੰਦੇ ਹਨ ਟ੍ਰੇਨਿੰਗ

ਮੁੰਬਈ ਅਤੇ ਪੁਣੇ ਦੇ ਵਿਚਕਾਰ ਸਥਿਤ ਉੱਧਰ ਪਿੰਡ ਵਿੱਚ ਤੁਸ਼ਾਰ ਕੇਲਕਰ, ਪਿਛਲੇ ਸੱਤ ਸਾਲਾਂ ਤੋਂ ਭੱਜ-ਦੌੜ ਵਾਲੇ ਸ਼ਹਿਰੀ ਜੀਵਨ ਨੂੰ ਛੱਡਕੇ ਕੱਚੇ ਘਰ ਵਿੱਚ ਰਹਿ ਰਹੇ ਹਨ। ਪੇਸ਼ੇ ਤੋਂ ਆਰਕੀਟੈਕਟ ਤੁਸ਼ਾਰ, ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਵੀ ਮਿੱਟੀ ਦੇ (ਕੱਚੇ) ਘਰ ਬਣਾਉਣੇ ਸਿਖਾ ਰਹੇ ਹਨ।

ਕੁਝ ਖਾਸ ਗੱਲਾਂ

  • ਸ਼ਹਿਰ ਛੱਡ ਕੇ, ਸ਼ੁਰੂ ਕੀਤਾ ਪਿੰਡ ਰਹਿਣਾ
  • ਮਨ ਦੀ ਸੰਤੁਸ਼ਟੀ ਲਈ ਚੁਣਿਆ ਪੇਂਡੂ ਜੀਵਨ
  • ਖੇਤਾਂ ਵਿਚ ਬਣਾਇਆ ਕੱਚਾ ਘਰ
  • ਹੁਣ ਤੱਕ ਹੋਰਾਂ ਲਈ ਤਿਆਰ ਕੀਤੇ ਅੱਠ ਘਰ

ਮੁੰਬਈ, ਪੁਣੇ ਦੇ ਵਿਚਕਾਰ ਰਾਇਗੜ ਜਿਲ੍ਹੇ ਦੇ ਉੱਧਰ ਪਿੰਡ ਵਿੱਚ ਆਰਕੀਟੈਕਟ ਤੁਸ਼ਾਰ ਕੇਲਕਰ, ਖੇਤ ਵਿੱਚ ਬਣੇ ਆਪਣੇ ਮਿੱਟੀ ਦੇ (ਕੱਚੇ) ਘਰ (Mud House Pune) ਵਿੱਚ ਰਹਿ ਰਹੇ ਹਨ। ਜੰਗਲੀ ਜੀਵਾਂ ਅਤੇ ਖੇਤੀ ਦੇ ਪ੍ਰਤੀ ਆਪਣੇ ਲਗਾਉ (ਮੋਹ) ਦੇ ਕਾਰਨ ਹੀ, ਉਨ੍ਹਾਂ ਨੇ ਆਰਕੀਟੈਕਚਰ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਸਾਦਾ ਜੀਵਨ ਜੀਣ ਦਾ ਫੈਸਲਾ ਕੀਤਾ।

ਤੁਸ਼ਾਰ ਇੱਥੇ ਆਪਣੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਦੇ ਨਾਲ ਰਹਿ ਰਹੇ ਹਨ। ਉਨ੍ਹਾਂ ਦਾ ਪੁਸ਼ਤੈਨੀ (ਜੱਦੀ) ਘਰ ਵੀ ਇਸ ਪਿੰਡ ਵਿੱਚ ਹੈ। ਉਹ ਦੱਸਦੇ ਹਨ ਕਿ ਸਾਲਾਂ ਪਹਿਲਾਂ ਸਾਡਾ ਮਿੱਟੀ ਦਾ (ਕੱਚਾ) ਹੀ ਘਰ ਸੀ, ਲੇਕਿਨ ਸਾਲ 2000 ਵਿੱਚ ਮੇਰੇ ਪਰਿਵਾਰ ਨੇ ਘਰ ਨੂੰ ਪੱਕੇ ਮਕਾਨ ਵਿੱਚ ਬਦਲ ਦਿੱਤਾ। ਇਸ ਤੋਂ ਬਾਅਦ ਮੈਂ ਪਿੰਡ ਤੋਂ ਦੂਰ ਖੇਤ ਵਿੱਚ ਆਪਣੇ ਲਈ ਫਿਰ ਤੋਂ ਕੱਚਾ ਘਰ ਬਣਾਇਆ ਹੈ, ਜਿੱਥੇ ਅਸੀਂ ਇੱਕ ਸੁਕੂਨ ਭਰਿਆ ਜੀਵਨ ਜੀ ਰਹੇ ਹਾਂ।

ਉਨ੍ਹਾਂ ਨੇ ਇੱਥੇ ਇੱਕ ਚਾਰ ਕਮਰਿਆਂ ਦਾ ਘਰ (Mud House Pune) ਬਣਾਇਆ ਹੈ। ਜਿਸ ਵਿੱਚ ਸਾਰੇ ਕਮਰਿਆਂ ਨੂੰ ਬਾਂਸ, ਗੋਬਰ, ਮਿੱਟੀ, ਕਾਨਿਆਂ ਵਰਗੀਆਂ ਚੀਜਾਂ ਨਾਲ ਬਣਾਇਆ ਗਿਆ ਹੈ। ਛੱਤ ਬਣਾਉਣ ਦੇ ਲਈ ਉਨ੍ਹਾਂ ਨੇ ਬਾਂਸ ਅਤੇ ਮਿੱਟੀ ਦੀਆਂ ਟਾਇਲਾਂ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਭਾਰੀ ਮੀਂਹ ਤੋਂ ਬਚਾਅ ਲਈ ਘਰ ਦੀ ਛੱਤ ਨਾਲ ਐਕਸਟੈਂਸ਼ਨ ਦਿੱਤੇ ਹਨ, ਜਿਸ ਦੇ ਨਾਲ ਪਾਣੀ ਬਾਹਰੀ ਦੀਵਾਰਾਂ ਨੂੰ ਜ਼ਿਆਦਾ ਛੂਹ ਨਹੀਂ ਪਾਉਂਦਾ। ਦੀਵਾਰਾਂ ਉੱਤੇ, ਸਾਲ ਵਿੱਚ ਦੋ ਵਾਰ ਗੋਬਰ (ਖੋਹੇ) ਦੀ ਲਿਪਾਈ ਕੀਤੀ ਜਾਂਦੀ ਹੈ, ਜਿਸ ਦੇ ਨਾਲ ਬਾਹਰ ਦੇ ਤਾਪਨਾਮ ਦੇ ਅਨੁਸਾਰ ਅੰਦਰ ਦਾ ਤਾਪਮਾਨ ਵੀ ਬਦਲਦਾ ਰਹਿੰਦਾ ਹੈ।

ਪਹਿਲਾਂ ਉਨ੍ਹਾਂ ਦੇ ਘਰ ਦਾ ਫਰਸ਼ ਵੀ ਮਿੱਟੀ ਦਾ ਸੀ, ਲੇਕਿਨ ਉਨ੍ਹਾਂ ਨੇ ਦੱਸਿਆ ਕਿ ਸਾਡੇ ਘਰ ਦੇ ਕੋਲ ਦੋ ਝੀਲਾਂ ਵੀ ਹਨ। ਇਸ ਲਈ ਮੀਂਹ ਦੇ ਸਮੇਂ ਜ਼ਮੀਨ ਤੋਂ ਬਹੁਤ ਪਾਣੀ ਆਉਂਦਾ ਸੀ। ਜਿਸ ਤੋਂ ਪ੍ਰੇਸ਼ਾਨ ਹੋਕੇ ਮੈਂ ਪਿਛਲੇ ਸਾਲ ਹੀ ਫਰਸ਼ ਨੂੰ ਪੱਕਾ ਕਰ ਦਿੱਤਾ ਹੈ। ਸਾਡੇ ਕੋਲ ਟ੍ਰੇਨਿੰਗ ਲਈ ਕਈ ਲੋਕ ਆਉਂਦੇ ਰਹਿੰਦੇ ਹਨ ਅਤੇ ਸਾਨੂੰ ਸਭ ਦੀ ਸਹੂਲਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ।

ਇਸ ਘਰ ਵਿੱਚ ਬਿਜਲੀ ਲਈ ਸੋਲਰ ਪਾਵਰ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦੇ ਨਾਲ ਇੱਕ ਪੱਖਾ ਅਤੇ ਕਈ ਲਾਇਟਾਂ ਬਲਦੀਆਂ ਹਨ। ਉਨ੍ਹਾਂ ਦੇ ਘਰ (Mud House Pune) ਵਿੱਚ ਟੀਵੀ, ਫਰਿਜ, AC ਵਰਗੀ ਕੋਈ ਇਲੈਕਟ੍ਰਾਨਿਕ ਸਮੱਗਰੀ ਨਹੀਂ ਹੈ।

ਸੱਤ ਸਾਲ ਪਹਿਲਾਂ ਸਿੱਖਿਆ ਸੀ ਕੱਚਾ ਘਰ ਬਣਾਉਣਾ

ਸਾਲ ਤੱਕ ਪਿੰਪਰੀ (ਮਹਾਰਾਸ਼ਟਰ) ਵਿੱਚ ਟਾਟਾ ਮੋਟਰਸ ਵਿੱਚ ਕੰਮ ਕੀਤਾ। ਇਸ ਦੌਰਾਨ ਕੁਦਰਤ ਦੇ ਕੋਲ ਰਹਿਣ ਦੀ ਕਮੀ ਉਨ੍ਹਾਂ ਨੂੰ ਹਮੇਸ਼ਾ ਹੀ ਰੜਕਦੀ ਰਹਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਅਤੇ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਲੋਨਾਵਲਾ ਦੇ ਕੋਲ ਕਿਲਿਆਂ ਵਿੱਚ ਘੁੱਮਣ ਜਾਇਆ ਕਰਦੇ ਸਨ। ਉਨ੍ਹਾਂ ਨੇ ਕੁੱਝ ਸਮੇਂ ਤੱਕ ਟੂਰਿਸਟ ਗਾਇਡ ਦੇ ਤੌਰ ਉੱਤੇ ਵੀ ਕੰਮ ਕੀਤਾ, ਲੇਕਿਨ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ।

ਕੰਮ ਦੀ ਤਲਾਸ਼ ਵਿੱਚ ਉਹ ਆਪਣੇ ਇੱਕ ਦੋਸਤ ਨਾਲ ਮੁੰਬਈ ਵਿੱਚ ਮਿਲੇ ਸਨ ਅਤੇ ਉਸ ਦੋਸਤ ਦੇ ਜਰੀਏ ਹੀ ਉਨ੍ਹਾਂ ਨੂੰ ਮੁੰਬਈ ਦੇ ਕੋਲ ਇੱਕ ਰਿਸਾਰਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਰਹਿੰਦੇ ਹੋਏ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਸਸਟੇਨੇਬਲ (ਕੁਦਰਤੀ ਚੀਜ਼ਾਂ ਤੋਂ ਬਣੇ ਅਤੇ ਟਿਕਾਊ) ਘਰ ਬਣਾਉਣਾ ਸਿਖਣਾ ਚਾਹੀਦਾ ਹੈ। ਸਾਲ 2011 ਵਿੱਚ ਤੁਸ਼ਾਰ ਨੇ ਲੱਗਭੱਗ 27 ਸਾਲ ਦੀ ਉਮਰ ਵਿੱਚ ਉਦੈਪੁਰ ਜਾਕੇ ਸਸਟੇਨੇਬਲ ਆਰਕੀਟੈਕਚਰ ਦੀ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਲਈ ਸ਼ਹਿਰੀ ਜੀਵਨ ਨੂੰ ਅਲਵਿਦਾ ਕਰਕੇ, ਪਿੰਡ ਵਿੱਚ ਹੀ ਰਹਿਕੇ ਕੰਮ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਇੱਕ ਪ੍ਰੋਜੇਕਟ ਦੇ ਤੌਰ ਉੱਤੇ “ਸਵੈ-ਸੰਤੁਸਟੀ” ਦੀ ਸ਼ੁਰੁਆਤ ਕੀਤੀ। ਇਹ ਇੱਕ ਈਕੋ-ਫਰੈਂਡਲੀ (ਕੁਦਰਤ ਦੇ ਅਨਕੂਲ) ਮਾਡਲ ਹੈ। ਜਿੱਥੇ ਲੋਕ ਪਿੰਡ ਦੇ ਵਾਤਾਵਰਣ ਵਿੱਚ ਰਹਿਕੇ ਇਕੋ-ਫਰੈੰਡਲੀ ਆਰਕੀਟੈਕਚਰ (ਕੁਦਰਤੀ ਚੀਜ਼ਾਂ ਤੋਂ ਬਣਿਆ ਘਰ) ਸਿਖਦੇ ਹਨ। ਤੁਸ਼ਾਰ ਕੋਰੋਨਾ ਦੇ ਪਹਿਲੇ ਸਾਲ ਵਿੱਚ ਸੱਤ ਤੋਂ ਅੱਠ ਵਰਕਸ਼ਾਪਾਂ ਆਜੋਜਿਤ ਕਰਦੇ ਸਨ, ਜਿਸ ਵਿੱਚ ਉਹ ਮਿੱਟੀ ਦੇ ਘਰ (Mud House Pune) ਬਣਾਉਣਾ, ਆਰਗੈਨਿਕ ਫਾਰਮਿੰਗ ਆਦਿ ਸਿਖਾਉਂਦੇ ਸਨ।

ਖੇਤੀਬਾੜੀ ਦੇ ਨਾਲ ਕਰਦੇ ਹਨ ਮੁਰਗੀ ਪਾਲਣ ਦਾ ਕੰਮ

ਫਿਲਹਾਲ, ਉਹ ਖੇਤੀ ਦੇ ਨਾਲ ਮੁਰਗੀ ਪਾਲਣ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਦੇ ਸ਼ਹਿਰ ਛੱਡਕੇ ਪਿੰਡ ਵਿੱਚ ਵਸਣ ਦੇ ਫੈਸਲੇ ਤੋਂ ਉਨ੍ਹਾਂ ਦੇ ਮਾਤਾ-ਪਿਤਾ ਵੀ ਕਾਫ਼ੀ ਖੁਸ਼ ਹਨ। ਤੁਸ਼ਾਰ ਨੇ ਦੱਸਿਆ ਕਿ ਅੱਜ ਮੇਰੇ ਕਈ ਦੋਸਤ ਵੱਡੇ ਘਰ ਵਿੱਚ ਜਾਂ ਵੱਡੀਆਂ ਗੱਡੀਆਂ ਵਿੱਚ ਘੁੰਮ ਰਹੇ ਹਨ। ਲੇਕਿਨ ਮੇਰੇ ਮਾਤਾ-ਪਿਤਾ ਨੇ ਕਦੇ ਵੀ ਮੇਰੀ ਤੁਲਣਾ ਉਨ੍ਹਾਂ ਨਾਲ ਨਹੀਂ ਕੀਤੀ ਕਿਉਂਕਿ ਉਹ ਜਾਣਦੇ ਹਨ ਕਿ ਮੈਂ ਜੋ ਕਰ ਰਿਹਾ ਹਾਂ ਉਸ ਵਿੱਚ ਖੁਸ਼ ਹਾਂ।

ਉਥੇ ਹੀ, ਉਨ੍ਹਾਂ ਨੇ ਖੁਦ ਕਰਨਾਟਕ, ਮੱਧਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤਕਰੀਬਨ ਅੱਠ ਈਕੋ-ਫਰੈਂਡਲੀ ਘਰ ਤਿਆਰ ਕੀਤੇ ਹਨ। ਤੁਸੀਂ ਤੁਸ਼ਾਰ ਨਾਲ ਸੰਪਰਕ ਕਰਨ ਲਈ ਆਤਮਤ੍ਰਪਤੀ (Atmatrupti) ਦੀ ਵੈਬਸਾਈਟ ਉੱਤੇ ਵਿਜਿਟ ਕਰ ਸਕਦੇ ਹੋ।

Leave a Comment