ਏਜੰਟ ਵਲੋਂ ਠੱ-ਗੇ ਨੌਜਵਾਨ ਨੇ, ਦੁਖੀ ਹੋ ਕੇ ਤਿਆਗੀ ਜਿੰਦਗੀ, ਪਹਿਲਾਂ ਲਾਇਵ ਵੀਡੀਓ ਵਿਚ, ਦੱਸੀ ਇਹ ਸੱਚਾਈ

ਜਿਲ੍ਹਾ ਜਲੰਧਰ (ਪੰਜਾਬ) ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਮੌ-ਤ ਦਾ ਕਾਰਨ ਦੱਸ ਕੇ ਖੁ-ਦ-ਕੁ-ਸ਼ੀ ਕਰ ਲਈ। ਕ-ਰ-ਜ਼ੇ ਤੋਂ ਤੰ-ਗ ਆ ਕੇ ਉਸ ਨੇ ਕੋਈ ਜ਼-ਹਿ-ਰੀ-ਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਦੇ ਰੂਪ ਵਜੋਂ ਹੋਈ ਹੈ। ਮ-ਰ-ਨ ਤੋਂ ਪਹਿਲਾਂ ਸਾਗਰ ਨੇ ਇਕ ਵੀਡੀਓ ਬਣਾ ਕੇ ਸ਼ੇਅਰ ਕੀਤੀ ਅਤੇ ਦੱਸਿਆ ਕਿ ਸਤਨਾਮ ਕੁਮਾਰ ਬੱਗਾ ਨਾਮ ਦੇ ਵਿਅਕਤੀ ਨੇ ਉਸ ਨੂੰ ਅਮਰੀਕਾ ਭੇਜਣ ਦੇ ਨਾਮ ਉਤੇ ਕਰੀਬ 35 ਲੱਖ ਰੁਪਏ ਲੈ ਲਏ ਪਰ ਉਸ ਨੇ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ।

ਦੋਸ਼ੀ ਕੋਲ ਹੈ ਪਾਸਪੋਰਟ

ਅੱਗੇ ਸਾਗਰ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਵੀ ਸਤਨਾਮ ਦੇ ਕੋਲ ਹੈ। ਸਤਨਾਮ ਨੇ ਉਸ ਤੋਂ ਕੁੱਲ 40 ਲੱਖ ਰੁਪਏ ਲੈਣੇ ਸਨ। ਉਸ ਨੇ ਅਮਰੀਕਾ ਜਾਂਦੇ ਸਮੇਂ ਉਸ ਨੂੰ 5 ਲੱਖ ਰੁਪਏ ਦੇਣੇ ਸਨ। ਕਰੀਬ 22 ਲੱਖ ਰੁਪਏ ਉਸ ਦੇ ਆਪਣੇ ਸਨ ਜਦੋਂ ਕਿ ਬਾਕੀ ਪੈਸੇ ਉਸ ਨੇ ਉਧਾਰ ਲਏ ਸਨ। ਲੋਕ ਉਸ ਕੋਲੋਂ ਪੈਸੇ ਵਾਪਸ ਮੰਗ ਰਹੇ ਸਨ। ਸਾਗਰ ਨੇ ਦੱਸਿਆ ਕਿ ਸਤਨਾਮ ਉਸ ਨੂੰ ਰੋਜ਼ਾਨਾ ਪ੍ਰੇ-ਸ਼ਾ-ਨ ਕਰਦਾ ਸੀ, ਜਿਸ ਕਾਰਨ ਅੱਜ ਉਹ ਅਜਿਹਾ ਕਰਨ ਲਈ ਮਜ਼ਬੂਰ ਹੋ ਗਿਆ ਹੈ।

ਸਾਗਰ ਨੇ ਕਿਹਾ ਕਿ ਮੈਂ ਦੁ-ਖੀ ਹੋ ਕੇ ਇਹ ਕ-ਦ-ਮ ਚੁੱਕ ਰਿਹਾ ਹਾਂ। ਜ਼ਿੰਦਗੀ ਜਿਉਣ ਦਾ ਕੋਈ ਟੀਚਾ ਨਹੀਂ ਹੈ। ਆਪਣੇ ਪੈਸੇ ਵਾਪਸ ਲੈਣ ਲਈ ਲੋਕ ਹਰ ਰੋਜ਼ ਫੋਨ ਕਰਦੇ ਹਨ। ਕਿਸੇ ਸਮੇਂ ਮੈਂ ਖੁਦ ਲੋਕਾਂ ਨੂੰ ਪੈਸੇ ਦਿੰਦਾ ਸੀ ਪਰ ਅੱਜ ਸਤਨਾਮ ਬੱਗਾ ਕਰਕੇ ਮ-ਰ-ਨ ਲਈ ਮਜਬੂਰ ਹੋ ਗਿਆ ਹਾਂ। ਸਾਗਰ ਨੇ ਕਿਹਾ ਕਿ ਉਹ ਆਪਣੇ ਜੁਆਕਾਂ ਅਤੇ ਪਤਨੀ ਮੀਨਾਕਸ਼ੀ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਆਪਣੀ ਪਤਨੀ ਨੂੰ ਜੁਆਕਾਂ ਦੀ ਦੇਖਭਾਲ ਕਰਨ ਲਈ ਕਿਹਾ।

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਸਾਗਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘ-ਟ-ਨਾ ਸਬੰਧੀ ਥਾਣਾ ਸਦਰ ਨੂੰ ਸੂਚਨਾ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਸਪਤਾਲ ਜਾ ਕੇ ਤੋੜਿਆ ਦਮ

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਾਗਰ ਦੀ ਪਤਨੀ ਮੀਨਾਕਸ਼ੀ ਦੇ ਬਿਆਨਾਂ ਦੇ ਆਧਾਰ ਉਤੇ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ. ਐਚ. ਓ. ਭਰਤ ਮਸੀਹ ਨੇ ਦੱਸਿਆ ਕਿ ਦੋਸ਼ੀ ਸਤਨਾਮ ਬੱਗਾ ਵਾਸੀ ਉੱਗੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ, ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Comment