ਇਹ ਸੱਸ ਅਤੇ ਨੂੰਹ, ਘਰ ਤੋਂ ਚਲਾਉਂਦੀਆਂ ਤੇਲ ਦਾ ਕਾਰੋਬਾਰ, ਹਰ ਮਹੀਨੇ ਮਿਲਦੇ ਹਨ, 200 ਦੇ ਕਰੀਬ ਆਰਡਰ

ਗੁਰੂਗ੍ਰਾਮ ਦੀ ਰਹਿਣ ਵਾਲੀ ਨਿਧੀ ਦੁਆ ਆਪਣੀ ਸੱਸ ਰਜਨੀ ਦੁਆ ਦੇ ਨਾਲ ਹਰਬਲ ਹੇਅਰ ਆਇਲ (ਤੇਲ) ਦਾ ਕਾਰੋਬਾਰ ਚਲਾਉਂਦੀ ਹੈ। ਜਿਸ ਦਾ ਨਾਮ ‘ਨਿਧੀ ਦੀ ਗ੍ਰੈਂਡਮਾਂ ਸੀਕ੍ਰੇਟ’ (Nidhiʼs Grandmaa Secret) ਹੈ, ਉਹ ਹਰ ਇਕ ਮਹੀਨੇ 200 ਤੋਂ 300 ਦੇ ਕਰੀਬ ਆਰਡਰ ਘਰ ਤੋਂ ਹੀ ਤਿਆਰ ਕਰਦੀ ਹੈ। ਆਪਣੇ ਕੰਮ ਨਾਲ ਨਿਧੀ ਅੱਜ ਦੇਸ਼ ਭਰ ਵਿੱਚ ਇੱਕ ਜਾਂ ਦੋ ਨਹੀਂ ਸਗੋਂ 5000 ਦੇ ਕਰੀਬ ਔਰਤਾਂ ਦੀ ਮਦਦ ਕਰ ਰਹੀ ਹੈ, ਜੋ ਕਦੇ ਖੁਦ ਵੀ ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਰਹਿੰਦੀ ਸੀ।

ਨੌਕਰੀ ਛੱਡਣ ਤੋਂ ਬਾਅਦ ਸ਼ੁਰੂ ਕੀਤਾ ਕਾਰੋਬਾਰ

ਅਸਲ ਵਿਚ ਪੇਸ਼ੇ ਤੋਂ ਇੰਜੀਨੀਅਰ ਨਿਧੀ ਕੁਝ ਸਾਲ ਪਹਿਲਾਂ ਤੱਕ ਇਕ ਸਾਫਟਵੇਅਰ ਕੰਪਨੀ ਦੇ ਵਿਚ ਕੰਮ ਕਰ ਰਹੀ ਸੀ ਪਰ ਫਿਰ ਬੇਟੇ ਦੇ ਜਨਮ ਤੋਂ ਬਾਅਦ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਉਸ ਸਮੇਂ ਨਿਧੀ ਆਪਣੇ ਬੱ-ਚੇ ਦੇ ਪਾਲਣ-ਪੋਸ਼ਣ ਲਈ ਹੋਰ ਸਮਾਂ ਦੇਣਾ ਚਾਹੁੰਦੀ ਸੀ।

ਉਸ ਸਮੇਂ ਨਿਧੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਘਰ ਤੋਂ ਕੋਈ ਕਾਰੋਬਾਰ ਸ਼ੁਰੂ ਕਰੇਗੀ। ਉਸ ਕੋਲ ਕੋਈ ਕਾਰੋਬਾਰੀ ਵਿਚਾਰ ਵੀ ਨਹੀਂ ਸੀ ਪਰ ਉਸ ਵਿਚ ਕੁਝ ਨਵਾਂ ਕਰਨ ਦਾ ਜਨੂੰਨ ਜਰੂਰ ਸੀ।

ਝੜਦੇ ਵਾਲਾਂ ਨੇ ਦਿਖਾਇਆ ਕਾਰੋਬਾਰ ਦਾ ਰਸਤਾ

ਲਾਕਡਾਊਨ (Lockdown) ਦੌਰਾਨ, ਨਿਧੀ ਅਤੇ ਉਸ ਦੀ ਸੱਸ ਦੋਵੇਂ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਸੁਸਾਇਟੀ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਇਹੀ ਸਮੱਸਿਆ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਔਰਤਾਂ ਸਭ ਤੋਂ ਮਹਿੰਗੇ ਉਤਪਾਦ ਵੀ ਆਸਾਨੀ ਨਾਲ ਆਨਲਾਈਨ ਖ੍ਰੀਦ ਲੈਂਦੀਆਂ ਹਨ। ਫਿਰ ਨਿਧੀ ਨੇ ਸੋਚਿਆ ਕਿ ਕਿਉਂ ਨਾ ਇਸ ਸਮੱਸਿਆ ਦਾ ਕੋਈ ਵਧੀਆ ਜਿਹਾ ਹੱਲ ਲੱਭਿਆ ਜਾਵੇ…?

ਦਾਦੀ ਦੇ ਨੁਸਖਿਆਂ ਤੋਂ ਸਿਖਿਆ ਤਿਆਰ ਕਰਨਾ ਤੇਲ

ਫਿਰ ਉਸ ਨੂੰ ਆਪਣੀ ਮਾਂ ਕੋਲੋਂ ਆਪਣੀ ਦਾਦੀ ਦਾ ਇੱਕ ਖਾਸ ਨੁਸਖਾ ਮਿਲ ਗਿਆ। ਨਿਧੀ ਨੇ ਆਪਣੀ ਦਾਦੀ ਦੀ ਰੈਸਿਪੀ ਦੀ ਵਰਤੋਂ ਕਰਕੇ ਆਪਣੇ ਲਈ ਵਾਲਾਂ ਦਾ ਇਕ ਵਧੀਆ ਤੇਲ ਤਿਆਰ ਕੀਤਾ।

ਜੋ ਕਿ ਬਹੁਤ ਹੀ ਕਾਰਗਰ ਸਾਬਤ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੇ ਵਰਗੀਆਂ ਹੋਰ ਔਰਤਾਂ ਲਈ ਵੀ ਇਹ ਤੇਲ ਬਣਾਉਣ ਦਾ ਫੈਸਲਾ ਕਰ ਲਿਆ। ਇਸ ਕੰਮ ਵਿੱਚ ਉਸ ਦੀ ਸੱਸ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ। ਨਿਧੀ ਨੇ ਦੱਸਿਆ ਹੈ ਕਿ ਇਸ ਤੇਲ ਵਿੱਚ ਵਰਤੀ ਜਾਣ ਵਾਲੀ ਜ਼ਿਆਦਾਤਰ ਸਮੱਗਰੀ ਉਸ ਦੇ ਬਾਗ ਵਿੱਚ ਹੀ ਉੱਗਦੀ ਹੈ। ਇਸ ਲਈ ਅਸੀਂ ਆਪਣੇ ਬਗੀਚੇ ਵਿੱਚ ਹੀ ਇੱਕ ਵੱਡੀ ਕੜਾਹੀ ਵਿੱਚ ਇਸ ਵਾਲਾਂ ਦੇ ਤੇਲ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ਤੋਂ ਸ਼ੁਰੂ ਕੀਤੀ ਸ਼ੇਲ

ਸ਼ੁਰੂਆਤ ਵਿੱਚ, ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਦੇ ਗਰੁੱਪ ਉੱਤੇ ਨੇੜੇ ਦੀਆਂ ਔਰਤਾਂ ਨੂੰ ਤੇਲ ਵੇਚਣਾ ਸ਼ੁਰੂ ਕੀਤਾ। ਲੋਕਾਂ ਤੋਂ ਮਿਲੇ ਸ਼ਾਨਦਾਰ ਫੀਡਬੈਕ ਨੇ ਉਨ੍ਹਾਂ ਦਾ ਉਤਸ਼ਾਹ ਅਤੇ ਹੌਂਸਲਾ ਹੋਰ ਵਧਾ ਦਿੱਤਾ। ਫਿਰ ਨਿਧੀ ਨੇ ਸੋਸ਼ਲ ਮੀਡੀਆ ਉਤੇ ਇਕ ਅਕਾਊਂਟ ਬਣਾਇਆ ਅਤੇ ਲੋਕਾਂ ਨੂੰ ਆਪਣੇ ਤੇਲ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।

ਉਹ ਛੋਟੀਆਂ ਰੀਲਾਂ ਬਣਾ ਕੇ ਲੋਕਾਂ ਨੂੰ ਦੱਸਦੀ ਕਿ ਉਹ ਇਸ ਤੇਲ ਨੂੰ ਕਿਵੇਂ ਬਣਾ ਰਹੀ ਹੈ। ਹੌਲੀ-ਹੌਲੀ ਲੋਕ ਉਸ ਦੇ ਇਨ੍ਹਾਂ ਵੀਡੀਓਜ਼ ਨੂੰ ਪਸੰਦ ਕਰਨ ਲੱਗੇ। ਅੱਗੇ ਨਿਧੀ ਦੱਸਦੀ ਹੈ ਕਿ ਇੱਕ ਵਾਰ ਸਾਡੀ ਇੱਕ ਰੀਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸਾਨੂੰ ਇੱਕ ਦਿਨ ਵਿੱਚ 100 ਤੋਂ ਵੱਧ ਆਰਡਰ ਮਿਲ ਗਏ। ਆਰਡਰ ਮਿਲਣ ਦਾ ਇਹ ਸਿਲਸਿਲਾ ਅੱਜ ਤੱਕ ਵੀ ਜਾਰੀ ਹੈ। ਇਹ ਨਿਧੀ ਦਾ ਜਨੂੰਨ ਹੀ ਹੈ ਜਿਸ ਨੇ ਉਸ ਨੂੰ ਅਤੇ ਉਸ ਦੀ ਸੱਸ ਨੂੰ ਅੱਜ ਸਫਲ ਬਿਜਨਸ ਵੋਮੈਨ ਬਣਾ ਦਿੱਤਾ ਹੈ।

Leave a Comment